ਸਾਬਕਾ ਸੈਨਿਕਾਂ ਦੀ ਮੀਟਿੰਗ ਵਿੱਚ ਇੱਕ ਰੈਂਕ ਇੱਕ ਪੈਨਸ਼ਨ ਸੰਬੰਧੀ ਵਿਚਾਰ ਚਰਚਾ ਹੋਈ)


ਲੁਧਿਆਣਾ (ਬਿਊਰੌ)- ਸਾਬਕਾ ਸੈਨਿਕ ਅਤੇ ਸਮਾਜ ਸੇਵੀ ਐਸੋਸੀਏਸ਼ਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਉਮੈਦਪੁਰ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਅਰਜਨ ਦੇਵ ਜੀ ਸਾਹਨੇਵਾਲ ਵਿਖੇ ਹੋਈ/ ਇਸ ਮੀਟਿੰਗ ਵਿੱਚ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ, ਸਮੂਹ ਸੈਨਿਕਾਂ ਵੱਲੋਂ ਇੱਕ ਰੈਂਕ ਇੱਕ ਪੈਨਸ਼ਨ ਦੇ ਮੁੱਦੇ ਤੇ ਬੋਲਦਿਆਂ ਕੇਂਦਰ ਸਰਕਾਰ ਦੇ ਰਵਈਏ ਦੀ ਤਿੱਖੀ ਆਲੋਚਨਾ ਕੀਤੀ ਗਈ, ਪ੍ਰਧਾਨ ਕੈਪਟਨ ਅਮਰੀਕ ਸਿੰਘ ਉਮੈਦਪੁਰ ਨੇ ਕਿਹਾ ਕਿ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਬਹੁਤ ਸਾਰੀਆਂ ਕਮੀਆਂ ਹਨ.ਕੇਂਦਰ ਸਰਕਾਰ ਵੱਲੋਂ ਖ਼ਾਨਾਪੂਰਤੀ ਕਰਕੇ ਜੇ.ਸੀ .ਓ ਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਇੱਕ ਰੈਂਕ ਇੱਕ ਪੈਨਸ਼ਨ ਵਿੱਚ ਸਾਰੀਆਂ ਕਮੀਆਂ ਨੂੰ ਦੂਰ ਕਰਕੇ ਹੀ ਇੱਕ ਰੈਂਕ ਇੱਕ ਪੈਨਸ਼ਨ -2 ਲਾਗੂ ਹੋਣੀ ਚਾਹੀਦੀ ਹੈ.ਜੰਤਰ -ਮੰਤਰ ਦਿੱਲੀ ਵਿੱਚ ਸਾਬਕਾ ਸੈਨਿਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਸਾਬਕਾ ਸੈਨਿਕ ਅਤੇ ਸਮਾਜ ਸੇਵੀ ਐਸੋਸੀਏਸ਼ਨ ਲੁਧਿਆਣਾ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਇਸ ਮੌਕੇ ਤੇ ਸਾਬਕਾ ਸੈਨਿਕਾਂ ਨੇ ਇੱਕ ਸੁਰ ਹੋ ਕੇ ਅਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਦੇ ਨਾ - ਪੱਖੀ ਰਵਈਏ ਦੀ ਨਿੰਦਿਆ ਕੀਤੀ ਗਈ/ ਇਸ ਮੌਕੇ ਤੇ ਸੈਨਿਕਾਂ ਦੀ ਕਮੇਟੀ ਦੀ ਚੋਣ ਕੀਤੀ ਗਈ, ਪ੍ਰਧਾਨ ਕੈਪਟਨ ਅਮਰੀਕ ਸਿੰਘ ਉਮੈਦਪੁਰ ਅਤੇ ਸੂਬੇਦਾਰ ਮੇਜਰ ਗੁਲਜ਼ਾਰ ਵੱਲੋਂ ਮੌਜੂਦਾ ਸਮੇਂ ਹਲਾਤਾਂ ਬਾਰੇ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਉਂਦਿਆਂ ਹੋਇਆ ਬੱਚਿਆਂ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੁਝਾਅ ਦਿੱਤੇ ਗਏ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਦੁਰਵਰਤੋ ਰੋਕਣ ਸਬੰਧੀ ਸਭਨਾਂ ਨੂੰ ਪ੍ਰੇਰਿਆ/ ਇਸ ਮੀਟਿੰਗ ਵਿੱਚ ਕੈਪਟਨ ਸੁਰਜੀਤ ਸਿੰਘ, ਕੈਪਟਨ ਕੁਲਦੀਪ ਸਿੰਘ ਕਨੇਚ, ਕੈਪਟਨ ਅਮਰ ਸਿੰਘ, ਸੂਬੇਦਾਰ ਮੇਜਰ ਗੁਲਜ਼ਾਰ ਸਿੰਘ, ਸੂਬੇਦਾਰ ਮੇਜਰ ਰਾਜਿੰਦਰ ਸਿੰਘ ਬਰਵਾਲਾ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਮਲਕੀਤ ਸਿੰਘ, ਹੌਲਦਾਰ ਬਲਬੀਰ ਸਿੰਘ, ਹੌਲਦਾਰ ਪ੍ਰੀਤਮ ਸਿੰਘ ਸਿੱਧੂ, ਹੌਲਦਾਰ ਮਦਨ ਸਿੰਘ, ਹੌਲਦਾਰ ਜਸਬੀਰ ਸਿੰਘ, ਹੌਲਦਾਰ ਜਸਮਿੰਦਰ ਸਿੰਘ, ਹੌਲਦਾਰ ਰਾਮ ਸਿੰਘ, ਹੌਲਦਾਰ ਪ੍ਰਕਾਸ਼ ਸਿੰਘ ,ਨਾਇਕ ਕੁਲਦੀਪ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਨਾਇਕ ਮੇਜ਼ਰ ਸਿੰਘ, ਨਾਇਕ ਭਾਗ ਸਿੰਘ, ਨਾਇਕ ਮਲੂਕ ਸਿੰਘ ਆਦਿ ਹਾਜ਼ਰ ਸਨ/

Post a Comment

0 Comments