ਕੌਲ ਬਰਦਰਜ ਮਿਊਜਿਕ ਕੰਪਨੀ ਯੂ.ਐਸ.ਏ ਵਲੋ ਕੇ.ਐਸ ਮੱਖਣ ਦੇ ਧਾਰਮਿਕ ਗੀਤ "ਗੁਰੂ ਰਵਿਦਾਸ ਕਰਕੇ" ਦਾ ਨਿਊਯਾਰਕ ਵਿਖੇ ਪੋਸਟਰ ਜਾਰੀ ਕੀਤਾ ਗਿਆ

ਨਿਊਯਾਰਕ/ਪੰਜਾਬ 13 ਫਰਵਰੀ (ਜਸਵਿੰਦਰ ਬੱਲ)- ਮਿਸ਼ਨਰੀ ਗੀਤ “ਬਾਬਾ ਸਾਹਿਬ ਨੇ ਲੈ ਕੇ ਦਿੱਤੇ ਸਾਨੂੰ ਹੱਕ ਬਰਾਬਰ ਦੇ” ਨੂੰ ਗਾਉਣ ਵਾਲੇ ਸੁਪਰਹਿੱਟ ਗਾਇਕ ਕੇ.ਐਸ.ਮੱਖਣ ਅਤੇ ਪ੍ਰਸਿੱਧ ਲੇਖਕ ਰੱਤੂ ਰੰਧਾਵਾ ਜੀ ਇਕ ਵਾਰ ਫਿਰ ਉਹ ਹੀ ਆਵਾਜ਼ ਤੇ ਓਹੀ ਕਲਮ ਲੈ ਕੇ ਆ ਰਹੇ ਹਨ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੀਤ “ਗੁਰੂ ਰਵੀਦਾਸ ਕਰਕੇ” । ਇਸ ਗੀਤ ਨੂੰ “ ਕੌਲ ਬਰਦਰਜ ਮਿਊਜਿਕ ਕੰਪਨੀ ਯੂ.ਐਸ.ਏ” ਬੈਨਰ ਹੇਠ ਸਰਬਜੀਤ ਕੌਲ, ਸੈਡੀ ਕੌਲ, ਮਿੰਟੂ ਕੌਲ ਜੰਡੂ ਸਿੰਘਾ (ਕੌਲ ਬਰਦਰਜ) ਯੂ.ਐਸ.ਏ ਵਲੋ ਪੇਸ਼ ਕੀਤਾ ਜਾ ਰਿਹਾ ਹੈ। ਇੱਥੇ ਇਹ ਜ਼ਿਕਰਜ਼ੋਗ ਹੈ ਕਿ ਇਹ ਗੀਤ ਕੌਲ ਬ੍ਰਦਰਸ ਦਾ ਇਕ ਸੁਪਨਾ ਸੀ ਕੌਲ ਬ੍ਰਦਰਸ ਦੁਵਾਰਾ ਇਹ ਗੀਤ ਬਹੁਤ ਵਡੇ ਪੱਧਰ ਤੇ ਤਿਆਰ ਕਰਵਾਇਆ ਗਿਆ ਹੈ ਇਹ ਪੱਕਾ ਹੈ ਕਿ ਇਹ ਗੀਤ ਬਹੁਤ ਪ੍ਰਸਿੱਧੀ ਪ੍ਰਾਪਤ ਕਰੇਗਾ। ਇਸ ਗੀਤ ਦਾ ਪੋਸਟਰ ਗੁਰੂਘਰ ਨਿਊਯਾਰਕ ਯੂ.ਐੱਸ.ਏ. ਵਿਖੇ ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ, ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨਿਊਯਾਰਕ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

Post a Comment

0 Comments