ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿਖੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਨਵੇਂ ਖੁੱਲੇ ਹੈਲਥ ਪੁਆਇੰਟ ਕਿਡਨੀ ਕਲੀਨਿਕ ਦਾ ਉਦਘਾਟਨ ਆਪਣੇ ਸ਼ੁੱਭ ਕਰ ਕਨਲਾਂ ਨਾਲ ਕੀਤਾ। ਉਨ੍ਹਾਂ ਕਿਹਾ ਇਹ ਕਲੀਨਿਕ ਖੁੱਲ੍ਹਣ ਨਾਲ ਕਰਤਾਰਪੁਰ ਤੇ ਆਦਮਪੁਰ ਦੇ ਲੋੜਵੰਦ ਨਿਵਾਸੀਆਂ ਨੂੰ ਕਿਡਨੀ ਤੇ ਕੈਂਸਰ ਦੇ ਰੋਗਾਂ ਦਾ ਇਲਾਜ਼ ਕਰਵਾਉਣ ਲਈ ਵਿੱਚ ਅਹਿਮ ਸਹੂਲਤ ਮਿਲੇਗੀ। ਮੰਤਰੀ ਬਲਕਾਰ ਸਿੰਘ ਨੇ ਕਿਹਾ ਆਪ ਸਰਕਾਰ ਸਿਖਿਆ ਤੇ ਇਲਾਜ ਨੂੰ ਪਹਿਲ ਦੇ ਰਹੀ ਹੈ। ਇਸ ਉਪਰਾਲੇ ਲਈ ਸੰਤ ਜਗੀਰ ਸਿੰਘ ਚੇਅਰਮੈਨ ਸਰਬੱਤ ਭਲਾ ਚੈਰੀਟੇਬਲ ਸੋਸਾਇਟੀ ਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਚੰਗੇ ਕਾਰਜ ਲਈ ਸਰਕਾਰ ਵੱਲੋਂ ਵੀ ਮੱਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਉਣ ਵਾਲੇ ਸਮੇਂ ਵਿੱਚ ਕਲੀਨਿਕ ਵਿੱਚ ਅਧੁਨਿਕ ਮਸ਼ੀਨਾਂ ਨਾਲ ਇਲਾਜ ਕੀਤਾ ਜਾਵੇਗਾ।
ਡਾ. ਇਸ਼ਫਾਕ ਗਿਲਾਨੀ ਤੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਸੁਬੇਰਾ ਜਾਨ ਦੀ ਵੀ ਮੁਫ਼ਤ ਮਰੀਜ਼ਾਂ ਦੀ ਸੇਵਾ ਕਰਨ ਲਈ ਤਾਰੀਫ਼ ਕੀਤੀ। ਸਮਾਗਮ ਨੂੰ ਡਾ. ਇਸ਼ਫਾਕ ਅਹਿਮਦ ਗਿਲਾਨੀ, ਅਕਬਰ ਅਲੀ, ਗਿਆਨ ਚੰਦ, ਡਾ. ਦਲਵੀਰ ਸ਼ਾਹ, ਡਾ. ਪ੍ਰਤਾਪ ਸਿੰਘ, ਬੀਰ ਚੰਦ ਸੁਰੀਲਾ ਨੇ ਵੀ ਸੰਬੋਧਨ ਕੀਤਾ ਅਤੇ ਸੋਸਾਇਟੀ ਵੱਲੋਂ ਬਣਾਏ ਜਾ ਰਹੇ ਬੇਆਸਰਿਆਂ ਦਾ ਆਸਰਾ ਸਰਬੱਤ ਭਲਾ ਆਸ਼ਰਮ ਨੰਦਾਚੌਰ ਹੁਸ਼ਿਆਰਪੁਰ, ਅਤੇ ਸਟੱਡੀ ਸੈਂਟਰ ਜੰਡੂਸਿੰਘਾ, ਹੋਰ ਕੀਤੇ ਜਾ ਰਹੇ ਕਾਰਜਾਂ ਦਾ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ।
ਇਸ ਮੌਕੇ ਬਲਕਾਰ ਸਿੰਘ ਕੈਬਨਿਟ ਮੰਤਰੀ, ਡਾਕਟਰ ਗਿਲਾਨੀ, ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨੰਬਰਦਾਰ ਰਾਮ ਸਰੂਪ, ਮਨੋਜ ਬੈਂਸ, ਬੂਟਾ ਪਤਾਰਾ ਬਲਾਕ ਪ੍ਰਧਾਨ, ਭੁਪਿੰਦਰ ਸਿੰਘ, ਅਮਿਤ ਕੁਮਾਰ ਪਾਲ, ਜੋਗਾ ਸਿੰਘ, ਚੇਤ ਰਾਮ, ਰਹਿਮਤ ਅਲੀ, ਜਸਕਰਨ ਸਿੰਘ ਖਾਲਸਾ, ਰਵੀ ਮਾਹੀ, ਆਦਿ ਹਾਜ਼ਰ ਸਨ। ਆਖਰ ਵਿੱਚ ਬਾਬਾ ਜਗੀਰ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ ਦਾ ਧੰਨਵਾਦ ਕੀਤਾ।
0 Comments