ਡੇਰਾ ਚਹੇੜੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਮਨਾਇਆ


ਡੇਰਾ ਚਹੇੜੂ ਮੁੱਖੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਚੇਤ ਮਹੀਨੇ ਦੀ ਵਿਆਖਿਆ ਸਰਵਣ ਕਰਵਾ ਕੇ ਨਿਹਾਲ ਕੀਤਾ

ਅਮਰਜੀਤ ਸਿੰਘ ਜੰਡੂ ਸਿੰਘਾ- ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 13 ਮਾਰਚ ਨੂੰ ਸ਼੍ਰੀ ਗੁਰੂ ਰਵਿਦਾਸ ਭਵਨ ਤੇ ਡੇਰਾ ਚਹੇੜੂ ਵਿਖੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦੀ ਨਿਗਰਾਨੀ ਹੇਠ ਨਿਭਾਈ ਗਈ ਤੇ ਪਿੰਡ ਚਹੇੜੂ ਵਿਖੇ ਜਾਗਰਤੀ ਯਾਤਰਾ ਕੱਢੀ ਗਈ। ਜਿਸ ਵਿੱਚ ਬੇਅੰਤ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਜੱਸ ਗਾਇਨ ਕੀਤਾ। ਅੱਜ 14 ਮਾਰਚ ਨੂੰ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਸ਼ਤੀਸ਼ ਕੁਮਾਰ ਜਲੰਧਰ ਕੈਂਟ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦੇ ਬੱਚਿਆਂ, ਗਾਇਕ ਵਿੱਕੀ ਬਹਾਦੁਰਕੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਧਾਰਮਿਕ ਗੀਤਾਂ ਰਾਹੀਂ ਨਿਹਾਲ ਕੀਤਾ ਅਤੇ ਪੰਜਾਬੀ ਗਾਇਕਾ ਸ਼ਾਹ ਸਿਸਟਰਜ਼ ਵੱਲੋਂ ਸੰਗਤਾਂ ਨੂੰ ਧਾਰਮਿਕ ਗੀਤਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਤੇ ਡੇਰਾ ਮੈਨੇਜ਼ਮੈਂਟ ਵੱਲੋਂ ਸ਼ਾਹ ਸਿਸਟਰਜ਼ ਨੂੰ ਚਾਂਦੀ ਦੇ ਮੈਡਲ ਦੇ ਕੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੇ ਬਚਿਆਂ ਨੂੰ ਕੋਰਸ ਪੂਰੇ ਹੋਣ ਤੇ ਸ੍ਰਟੀਫਿਕੇਟ ਤੇ ਸਨਮਾਨ ਚਿੰ੍ਹਨ ਵੰਡੇ ਗਏ। ਇਸ ਮੌਕੇ ਉੱਘੇ ਲੇਖਕ ਮਹਿੰਦਰ ਸੰਧੂ ਮਹੇੜੂ ਤੇ ਰਾਜ਼ੇਸ਼ ਭਬਿਆਣਾ ਦੀਆਂ ਲਿਖੀਆਂ ਪੁਸਤਕਾਂ ਵੀ ਡੇਰਾ ਮੈਨੇਜ਼ਮੈਂਟ ਵੱਲੋਂ ਰੀਲਿੰਜ਼ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ। ਇਸ ਸਮਾਗਮ ਮੌਕੇ ਸੰਤ ਕਿ੍ਰਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਨਸ਼ਿਆਂ, ਵਹਿੱਮਾਂ ਭਰਮਾ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਆ। ਇਸ ਮੌਕੇ ਸਾਂਈ ਪੱਪਲ ਸ਼ਾਹ ਭਰੋਮਜਾਰਾ, ਸੰਤ ਬਲਵੀਰ ਦਾਸ ਖੰਨਾ, ਬਾਬਾ ਕਰਨੈਲ ਸਿੰਘ ਲਹਿਰਾਗਾਗਾ, ਭਰਤ ਯੂਪੀ, ਮਹੰਤ ਅਵਤਾਰ ਦਾਸ ਚਹੇੜੂ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਐਡਵੋਕੇਟ ਪਵਨ ਬੈਂਸ, ਮਦਨ ਲਾਲ ਹੈਪੀ ਨੰਬਰਦਾਰ, ਐਨ.ਆਰ.ਆਈ ਦੇਸ ਰਾਜ ਮਹਿਮੀ, ਓਮ ਪ੍ਰਕਾਸ਼ ਮਹਿਤੋ, ਬੀਬੀ ਆਸ਼ਾ ਰਾਣੀ ਮਹਿਤੋ ਈਸਟ ਲੰਡਨ, ਪਿ੍ਰੰਸੀਪਲ ਹਰਦੀਪ ਕੌਰ ਜੈਤੇਵਾਲੀ (ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ), ਪਿ੍ਰੰਸੀਪਲ ਰੈਨੂੰ ਸੁਮਨ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਤੇ ਹੋਰ ਸੇਵਾਦਾਰ ਹਾਜਰ ਸਨ।


Post a Comment

0 Comments