ਜੰਡੂ ਸਿੰਘਾ ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਜੰਡੂ ਸਿੰਘਾ ਵਿਖੇ ਸ਼੍ਰੀ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਜ਼ੋਸ਼ੀ ਕਲੀਨਿਕ ਤੇ ਝੱਮਟ ਕਲੀਨਿਕ ਵੱਲੋਂ ਸ਼ਿਵ ਮੰਦਿਰ ਵਿਖੇ ਆਉਣ ਵਾਲੀਆਂ ਸੰਗਤਾਂ ਤੇ ਰਾਹਗੀਰਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਪਵਨ ਸੰਧੂ ਤੇ ਡਾ. ਰਾਜ਼ੇਸ਼ ਦੀ ਟੀਮ ਵੱਲੋਂ 100 ਮਰੀਜਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ। ਇਸ ਮੌਕੇ ਤੇ ਪਵਨ ਸੰਧੂ ਨੇ ਦਸਿਆ ਕਿ ਇਸ ਕੈਂਪ ਵਿੱਚ ਲੋਕਾਂ ਸ਼ੂਗਰ ਦੇ ਟੈਸਟ, ਬੀ.ਪੀ ਟੈਸਟ ਤੇ ਹੋਰ ਵੱਖ ਵੱਖ ਬੀਮਾਰੀਆਂ ਫ੍ਰੀ ਇਲਾਜ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਹਨੀ ਜ਼ੋਸ਼ੀ, ਸੁਨੀਲ ਕੁਮਾਰ ਜੋਸ਼ੀ, ਐਡਵੋਕੇਟ ਹੁਕਮ ਸਿੰਘ, ਖੁਸ਼ਪ੍ਰੀਤ, ਗਗਨ ਹੋਰ ਹਾਜ਼ਰ ਸਨ।

Post a Comment

0 Comments