ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾਂ ਵਿਖੇ ਸਲਾਨਾ ਨਤੀਜਾ ਐਲਾਨਿਆ


ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾਂ ਵਿੱਚ ਸਲਾਨਾ ਨਤੀਜਾ ਪ੍ਰਿੰਸੀਪਲ ਕੁਲਦੀਪ ਕੌਰ ਦੀ ਨਿਗਰਾਨੀ ਹੇਠ ਐਲਾਨਿਆ ਗਿਆ। ਪਹਿਲੀ ਦੂਜੀ ਤੇ ਤੀਜੀ ਪੁਜੀਸ਼ਨ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਐਸ.ਐਮ.ਸੀ ਦੇ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ, ਮੈਂਬਰ ਪਰਮਜੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਮੁਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮੈਂਬਰ ਕੁਲਵੀਰ ਕੌਰ, ਹਰਪ੍ਰੀਤ ਰਾਣੀ, ਮਨਜਿੰਦਰ ਕੌਰ ,ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਹਰਪਿੰਦਰ ਕੌਰ, ਮਨਿੰਦਰਜੀਤ, ਗੁਰਪ੍ਰੀਤ, ਤਮੰਨਾ, ਅਮਨਦੀਪ ਕੌਰ, ਅਜੇ ਭਾਰਦਵਾਜ, ਅਨਿਲ ਸ਼ਰਮਾ, ਰਜੇਸ਼ ਕੁਮਾਰ ਚੱਢਾ, ਰੇਨੂ, ਪ੍ਰਮੋਦ ਕੁਮਾਰੀ, ਕਮਲਜੀਤ ਕੌਰ , ਇੰਦੂ ਕਾਲੀਆਂ, ਮੋਨਿਕਾ,ਅਮਨ, ਬਖਸ਼ੀਸ਼ ਕਾਮਿਨੀ ,ਜੋਧਵੀਰ,, ਰਮਨਦੀਪ ਹਾਜ਼ਰ ਸਨ।


Post a Comment

0 Comments