ਸੀਪੀਆਈ (ਐਮ) ਜਲੰਧਰ ਸ਼੍ਰੀ ਆਨੰਦਪੁਰ ਸਾਹਿਬ ਅਤੇ ਇੱਕ ਹੋਰ ਸੀਟ ਸਮੇਤ ਪੰਜਾਬ ਵਿੱਚ ਕੁੱਲ ਤਿੰਨ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ : ਕਾਮਰੇਡ ਸੇਖੋਂ


ਜਲੰਧਰ/ਨੂਰਮਹਿਲ 29 ਮਾਰਚ (ਬਿਊਰੌ)-
ਸੀਪੀਆਈ (ਐਮ) ਦੇ ਨੂਰਮਹਿਲ ਦਫ਼ਤਰ ਵਿਖੇ ਪਾਰਟੀ ਦੀ ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਸਾਥੀਆਂ ਦੀ ਜਨਰਲ ਬਾਡੀ ਮੀਟਿੰਗ ਕਾਮਰੇਡ ਗੁਰਮੇਲ ਸਿੰਘ ਨਾਹਲ, ਕਾਮਰੇਡ ਪਿਆਰਾ ਸਿੰਘ ਲਸਾੜਾ ਅਤੇ ਮਾਸਟਰ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਹੋਈ। ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਦੇਸ਼ ਅੰਦਰ ਲੋਕ ਸਭਾ ਚੋਣਾਂ ਲਈ 44 ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਸੀਪੀਆਈ (ਐਮ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਹਨਾਂ ਦੱਸਿਆ ਕਿ ਹਲਕਾ ਜਲੰਧਰ ਤੋਂ ਇਲੈਕਸ਼ਨ ਮੁਹਿੰਮ ਕਮੇਟੀ ਦੇ ਸੰਚਾਲਨ ਲਈ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੂੰ ਕਨਵੀਨਰ ਬਣਾਇਆ ਗਿਆ ਹੈ। ਇਸ ਤਰ੍ਹਾਂ ਇਲੈਕਸ਼ਨ ਮੁਹਿੰਮ ਚਲਾਉਣ ਲਈ ਵਿਧਾਨ ਸਭਾ ਹਲਕਿਆਂ ਅਨੁਸਾਰ ਹੋਰ ਕਮੇਟੀਆਂ ਦਾ ਜਲਦ ਗਠਨ ਕੀਤਾ ਜਾਵੇਗਾ। ਕਾਮਰੇਡ ਸੇਖੋਂ ਨੇ ਦੱਸਿਆ ਕਿ 11 ਅਪ੍ਰੈਲ 2024 ਨੂੰ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਵਿਖੇ ਪੰਜਾਬ ਪੱਧਰ ਦੀ ਵਿਸ਼ਾਲ ਚੋਣ ਰੈਲੀ ਕਰਕੇ ਮਾਸਟਰ ਪਰਸ਼ੋਤਮ ਬਿਲਗਾ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਹ ਦਿਨ ਕਾਮਰੇਡ ਸੁਰਜੀਤ ਜੀ ਨੂੰ ਸਮਰਪਿਤ ਹੋਵੇਗਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਵੇਗਾ। ਕਾਮਰੇਡ ਜੀ ਨੇ ਸੰਬੋਧਨ ਕਰਦੇ ਹੋਏ ਇਹ ਵੀ ਐਲਾਨ ਕੀਤਾ ਕਿ ਸੀਪੀਆਈ (ਐਮ) ਜਲੰਧਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤਤੋਂ ਇਲਾਵਾ ਇੱਕ ਹੋਰ ਲੋਕ ਸਭਾ ਸੀਟ ਸਮੇਤ ਤਿੰਨ ਲੋਕ ਸਭਾ ਤੋਂ ਚੋਣ ਲੜੇਗੀ ਅਤੇ ਬਾਕੀ ਦੋ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਲਦ ਜਾਰੀ ਕਰੇਗੀ। ਇਸ ਮੌਕੇ ਤੇ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਕ੍ਰਿਸ਼ਨਾ ਕੁਮਾਰੀ, ਮਾਸਟਰ ਪਰਸ਼ੋਤਮ ਬਿਲਗਾ, ਕਾਮਰੇਡ ਸੁਖਵਿੰਦਰ ਨਾਗੀ, ਵਰਿੰਦਰਪਾਲ ਸਿੰਘ ਕਾਲਾ, ਜਸਕਰਨ ਕੰਗ, ਸੁਖਵੀਰ ਸੁੱਖੀ, ਕਾਮਰੇਡ ਬਨਾਰਸੀ ਦਾਸ, ਕਾਮਰੇਡ ਪ੍ਰਕਾਸ਼ ਕਲੇਰ, ਮਾਸਟਰ ਮਹਿੰਦਰ ਜਲੰਧਰ, ਕਾਮਰੇਡ ਸੁਰਿੰਦਰ ਸਿੰਘ ਰਸੀਲਾ, ਕਾਮਰੇਡ ਪਿਆਰਾ ਸਿੰਘ ਲਸਾੜਾ, ਮਾਸਟਰ ਮੂਲ ਚੰਦ ਸਰਹਾਲੀ, ਕਾਮਰੇਡ ਗੁਰਮੇਲ ਸਿੰਘ ਨਾਹਲ, ਕਾਮਰੇਡ ਬਲਦੇਵ ਸਿੰਘ ਕਪੂਰਥਲਾ, ਕਾਮਰੇਡ ਪੂਨਮ, ਕਾਮਰੇਡ ਪ੍ਰਵੀਨ ਕੁਮਾਰ ਫਗਵਾੜਾ, ਕਾਮਰੇਡ ਸੋਢੀ ਲਾਲ ਉੱਪਲ ਤੇ ਹੋਰ ਪਾਰਟੀ ਆਗੂਆਂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। 


Post a Comment

0 Comments