ਜੰਡੂ ਸਿੰਘਾ ਵਿਖੇ ਹਰ ਹਰ ਮਹਾਂਦੇਵ ਦੇ ਲੱਗੇ ਜੈਕਾਰੇ, ਸੰਗਤਾਂ ਨੇ ਮਨਾਇਆ ਸ਼੍ਰੀ ਮਹਾਂਸ਼ਿਵਰਾਤਰੀ ਓੁਤਸਵ


ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ ਤੇ ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਨੇ ਨਿਭਾਈ ਝੰਡੇ ਦੀ ਰਸਮ

ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿੱਖੇ ਸ਼੍ਰੀ ਮਹਾਂਸ਼ਿਵਰਾਤਰੀ ਓਤਸਵ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਦੇਖਰੇਖ ਹੇਠ ਨਗਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਰਾਮਾਇਣ ਜੀ ਦੇ ਜਾਪ ਦੇ ਭੋਗ ਪਾਏ ਗਏ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਜੱਗ ਕੀਤਾ ਗਿਆ। ਇਸ ਮੌਕੇ ਬੀਬੀਆਂ ਦੇ ਕੀਤਰਨੀ ਜਥੇ, ਚੇਤਨ ਦਾਸ ਰਾਮਾਇਣੀ ਵੱਲੋਂ ਸੰਗਤਾਂ ਨੂੰ ਬਾਬਾ ਭੋਲੇ ਨਾਥ ਮਹਾਰਾਜ ਜੀ ਦੇ ਭਜਨਾਂ ਤੇ ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ ਵੱਲੋਂ ਕਥਾ ਰਾਹੀਂ ਨਿਹਾਲ ਕੀਤਾ ਗਿਆ ਉਪਰੰਤ ਝੰਡਾ ਚੜਾਉਣ ਦੀ ਰਸਮ ਗਉ ਸੇਵਾ ਪ੍ਰਮੁੱਖ ਤੇ ਕਥਾ ਵਾਚਕ ਸ਼੍ਰੀ ਚੰਦਰਕਾਂਤ ਤੇ ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸਾਂਝੇ ਤੋਰ ਤੇ ਨਿਭਾਈ। ਇਸ ਮੌਕੇ ਕਰਵਾਏ ਗਏ ਮਹਾਨ ਸੰਤ ਸੰਮੇਲਨ ਵਿੱਚ ਸੰਤ ਇੰਦਰ ਦਾਸ ਤੇ ਮਹਿੰਦਰ ਦਾਸ ਮੈਘੋਵਾਲ ਵਾਲੇ, ਸੰਤ ਸਤਨਾਮ ਸਿੰਘ, ਸੰਤ ਭੋਲਾ ਦਾਸ ਭਾਰਸਿੰਘਪੁਰਾ, ਮਹੰਤ ਕੇਸ਼ਵ ਦਾਸ ਬਾਬਾ ਲਾਲ ਦਿਆਲ ਮੰੰਦਿਰ ਦਿਲਬਾਗ ਨਗਰ ਜਲੰਧਰ ਵਾਲੇ, ਸੰਤ ਕਸ਼ਮੀਰਾ ਸਿੰਘ, ਸੰਤ ਜਗਤਾਰ ਸਿੰਘ, ਸੰਤ ਹਰਮੀਤ ਸਿੰਘ ਵਣਾਂ ਸਾਹਿਬ ਵਾਲੇ, ਸੰਤ ਪਵਨ ਕੁਮਾਰ ਦਾਸ ਚੱਬੇਵਾਲ, ਬਾਬਾ ਰਾਜ ਕਿਸ਼ੋਰ, ਮਹੰਤ ਬੰਸੀ ਦਾਸ, ਮਹੰਤ ਰਾਮ ਬਿਹਾਰੀ ਦਾਸ ਆਯੋਧਿਆ ਵਾਲੇ, ਮਹੰਤ ਰਾਮ ਬਾਲਨ ਦਾਸ, ਸੰਤ ਜਸਵੰਤ ਸਿੰਘ, ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ, ਸੰਤ ਸਰਵਣ ਦਾਸ, ਮਹੰਤ ਸੀਆ ਸਰਣ ਦਾਸ, ਮਹੰਤ ਸੁਰੇਸ਼ ਦਾਸ, ਆਦਿ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸਮਾਗਮ ਮੋਕੇ ਸੰਗਤਾਂ ਨੂੰ ਬਾਬਾ ਭੋਲੇ ਨਾਲ ਦੇ ਭੰਡਾਰੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਸ਼੍ਰੀ ਜਗਦੀਸ਼ ਵਾਸੂ, ਵਿਪੁੱਨ ਸ਼ਰਮਾਂ, ਰਾਮ ਪਾਲ ਸ਼ਰਮਾਂ (ਸਾਬਕਾ ਐਸ.ਬੀ.ਆਈ ਅਧਿਕਾਰੀ) ਵੀ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ। ਇਸ ਮੌਕੇ ਤੇ ਦਲੀਪ ਕੁਮਾਰ, ਗੁਗਲ ਕਿਸ਼ੋਰ, ਰਵਿੰਦਰ ਬਿੱਲਾ, ਹਰਸ਼, ਰਾਕੇਸ਼, ਲਾਲਾ ਕੁਵੰਤ ਰਾਏ ਪਿੰਡ ਬੁਢਿਆਣਾ, ਸੁਰਿਦਰ ਸ਼ਰਮਾਂ, ਰਵੀ ਕਰਵਲ, ਸਾਹਿਲ ਸ਼ਰਮਾਂ, ਸਾਹਿਲ ਜੋਸ਼ੀ, ਦਿਨੇਸ਼ ਯਾਦਵ, ਜਗਦੀਸ਼ ਦੀਸ਼ਾ, ਨਰੇਸ਼ ਕੁਮਾਰ, ਵਿਜੇ ਕੁਮਾਰ, ਸ਼ਿਵਾ ਸਿੰਘ, ਸ਼ਿਵਾ ਨੰਦ, ਪੂਜਾ, ਸ਼ੀਲਾ, ਸੀਮਾ ਜੋਸ਼ੀ, ਵੀਨਾ ਜੋਸ਼ੀ, ਹਨੀ ਜੋਸ਼ੀ, ਚੰਪਾ ਜੋਸ਼ੀ, ਰੋਬਿੰਨ ਜੋਸ਼ੀ, ਭੁਪਿੰਦਰ ਸਿੰਘ, ਡਾ. ਅਸ਼ਵਨੀ ਕੁਮਾਰ, ਮਨੋਜ ਕੁਮਾਰ ਆਪ ਆਗੂ, ਪਵਨ ਕੁਮਾਰ ਐਡਵੋਕੇਟ, ਰਾਹੁੱਲ, ਰੋਸ਼ਨ, ਗੁਰਪ੍ਰੀਤ ਵਿੱਕੀ, ਨਰੇਸ਼ ਕੁਮਾਰ, ਤਜਿੰਦਰਜੀਤ ਰਿਸ਼ੀ ਤੇ ਹੋਰ ਸੇਵਾਦਾਰ ਹਾਜ਼ਰ ਸਨ। 



Post a Comment

0 Comments