ਜਲੰਧਰ 24 ਅਪ੍ਰੈਲ ( ਬਿਊਰੌਂ ) - ਸਥਾਨਕ ਕਿਸ਼ਨਪੁਰਾ ਚੌਂਕ ਨੇੜੇ ਚੱਲ ਰਹੇ ਕਮਲ ਹਸਪਤਾਲ 'ਚ ਸਵੇਵਾਂ ਦੇ ਰਹੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਹਸਪਤਾਲ 'ਚ ਪੀ.ਆਰ.ਪੀ. ਅਤੇ ਪੀ.ਪੀ.ਟੀ. ਓਜ਼ੋਨ-ਥਰੈਪੀ, ਪਰੋਲੋ-ਥਰੈਪੀ ਜ਼ਰੀਏ ਬਿਨਾ ਜੋੜ ਬਦਲੇ, ਬਿਨਾ ਆਪ੍ਰੇਸ਼ਨ ਦੇ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਕੀਤੇ ਜਾ ਰਹੇ ਇਲਾਜ ਨਾਲ ਸਰਵਾਈਕਲ ਦੀ ਦਰਦ, ਕਮਰ-ਰੀਹ ਦੀ ਦਰਦ, ਡਿਸਕ ਦੀ ਤਕਲੀਫ਼, ਪੂਛਲ ਹੱਡੀ 'ਚ ਦਦਰ, ਮੋਢੇ ਦਾ ਜਾਮ ਹੋਣਾ ਜਿਹੀਆਂ ਸਮੱਸਿਆਵਾਂ 'ਚ ਵੀ ਮਰੀਜ਼ ਵੱਡੀ ਰਾਹਤ ਲੈ ਕੇ ਜਾ ਰਹੇ ਹਨ। ਡਾ. ਗੁਪਤਾ ਨੇ ਕਿਹਾ ਇਸ ਨਵੀਂ ਵਿਧੀ ਨਾਲ ਬਿਨਾ ਜੋੜ ਬਦਲੇ, ਬਿਨਾ ਆਪ੍ਰੇਸ਼ਨ ਦੇ ਇਲਾਜ ਕੀਤਾ ਜਾਂਦਾ ਹੈ, ਜਿਸ ਕਰਕੇ ਮਰੀਜ਼ ਨੂੰ ਬਹੁਤ ਘੱਟ ਖ਼ਰਚ 'ਚ ਦਰਦ ਤੋਂ ਅਰਾਮ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਜ ਨਾਲ ਗੱਠੀਏ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ। ਡਾ. ਗੁਪਤਾ ਨੇ ਕਿਹਾ ਕਿ ਜੇ ਕੋਈ ਮਰੀਜ਼ ਇਸ ਆਧੁਨਿਕ ਇਲਾਜ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਨ੍ਹਾਂ ਦੇ ਹਸਪਤਾਲ ਪਹੁੰਚ ਕੇ ਆਪਣੀ ਜਾਂਚ ਕਰਵਾ ਸਕਦਾ ਹੈ।
0 Comments