ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ’ਚ ਨਵੀਂ ਕਮੇਟੀ ਦੀ ਚੋਣ

 


ਮਾਲਵਾ ਕਲੱਬ -ਮੇਲਿਆਂ ਦਾ ਸਬੱਬ

ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ’ਚ ਨਵੀਂ ਕਮੇਟੀ ਦੀ ਚੋਣ
-ਪਰਮਿੰਦਰ ਸਿੰਘ ਤੱਖਰ ਪ੍ਰਧਾਨ ਬਣੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 27 ਅਪ੍ਰੈਲ :- ਪੰਜਾਬ ਦੇ ਜਿਸ ਖੇਤਰ ਦੇ ਵਿਚ ਸਭ ਤੋਂ ਜਿਆਦਾ ਜ਼ਿਲ੍ਹੇ ਆਉਂਦੇ ਹਨ, ਉਸ ਖੇਤਰ ਦਾ ਨਾਂਅ ਮਾਲਵਾ ਹੈ। ਇਸੇ ਇਲਾਕੇ ਦੇ ਲੋਕਾਂ ਨੇ ਕਿਸੇ ਵੇਲੇ ਰਾਜਾ ਸਿਕੰਦਰ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਇਸ ਇਲਾਕੇ ਨੂੰ ਮਾਣ ਹੈ ਕਿ ਇਥੇ ਸਿੱਖ ਗੁਰੂਆਂ ਦਾ ਲੰਬਾ ਇਤਿਹਾਸ ਸਿੱਖ ਕੌਮ ਦੇ ਵਿਚ ਅੱਗੇ ਵਧਣ ਦਾ ਸ਼ਕਤੀਸ਼ਾਲੀ ਜ਼ਜਬਾ ਕਾਇਮ ਕਰਦਾ ਹੈ। ਬਾਬਾ ਬੰਦਾ ਬਹਾਦਰ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿਚ ਮੁਗਲਾਂ ਦੀ ਹੈਂਕੜ ਭੰਨੀ ਸੀ। ਇਥੇ ਹੀ ਬਹੁਤ ਸਾਰੀਆਂ ਰਿਆਸਤਾਂ ਵੀ ਕਾਇਮ ਹੋਈਆਂ। ਨਿਊਜ਼ੀਲੈਂਡ ਦੇ ਵਿਚ ਆਏ ਇਸ ਖੇਤਰ ਦੇ ਨੌਜਵਾਨਾਂ ਨੇ 2008 ਦੇ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਦੀ ਸਥਾਪਨਾ ਕੀਤੀ ਅਤੇ ਹਰ ਸਾਲ ਮੇਲਿਆਂ ਅਤੇ ਖੇਡਾਂ ਦੇ ਰੂਪ ਵਿਚ ਬਹੁਤ ਕੁਝ ਕਮਿਊਨਿਟੀ ਦੇ ਸਾਹਮਣੇ ਸਫਲਤਾ ਨਾਲ ਪੇਸ਼ ਕੀਤਾ। ਅੱਜ ਇਸ ਕਲੱਬ ਦੀ ਸਲਾਨਾ ਮੀਟਿੰਗ ਹੋਈ ਜਿਸ ਦੇ ਵਿਚ ਜੱਗੀ ਪੰਨੂ, ਕੁਕੂ ਮਾਨ, ਗੋਪਾਲ ਔਲਖ, ਗੁਰਪ੍ਰੀਤ ਸਿੱਧੂ, ਦਰਸੂ ਬਰਾੜ, ਪ੍ਰੀਤਮ ਧਾਲੀਵਾਲ, ਹਰਪ੍ਰੀਤ ਗਿੱਲ ਰਾਏਸਰ, ਕਮਲਜੀਤ ਵੀਰਾ, ਦੀਪਾ ਬਰਾੜ, ਪਿਰਤਾ ਗਰੇਵਾਲ, ਗੈਰੀ ਭਰਾ, ਗੁਰਜੀਤ ਭੱਠਲ, ਗੁਰਭੇਜ ਸਿੱਧੂ, ਮਨਪ੍ਰੀਤ ਰਾਮੂਵਾਲੀਆ, ਗੁਰਿੰਦਰ ਧਾਲੀਵਾਲ, ਪਾਲ ਰਣੀਆ, ਗਗਨ ਧਾਲੀਵਾਲ ਅਤੇ ਪਰਮਿੰਦਰ ਸਿੰਘ ਤੱਖਰ ਸ਼ਾਮਿਲ ਹੋਏ। ਸਕੱਤਰ ਦੀਪਾ ਬਰਾੜ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਜਿਸ ਉਤੇ ਹਾਜ਼ਿਰ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟਾਈ ਗਈ। ਕੁਝ ਹੋਰ ਵਿਚਾਰਾਂ ਹੋਈਆਂ ਅਤੇ ਫਿਰ ਅਗਲੇ ਸਾਲ ਦੀ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ।


ਨਵੀਂ ਕਮੇਟੀ ਦੀ ਰੂਪ ਰੇਖਾ: ਇਸ ਨਵੀਂ ਕਮੇਟੀ ਦੇ ਵਿਚ ਸ. ਪਰਮਿੰਦਰ ਸਿੰਘ ਤੱਖਰ ਨੂੰ ਪ੍ਰਧਾਨ, ਸ੍ਰੀ ਪਾਲ ਰਣੀਆ ਨੂੰ ਮੀਤ ਪ੍ਰਧਾਨ, ਬਿੱਲਾ ਗਰੇਵਾਲ ਨੂੰ ਸਕੱਤਰ, ਗਗਨ ਧਾਲੀਵਾਲ ਨੂੰ ਮੀਤ ਸਕੱਤਰ, ਗੈਰੀ ਬਰਾੜ ਨੂੰ ਖਜ਼ਾਨਚੀ, ਗੁਰਿੰਦਰ ਧਾਲੀਵਾਲ ਨੂੰ ਉਪ ਖਜ਼ਾਨਚੀ, ਗੁਰਜੀਤ ਭੱਠਲ ਨੂੰ ਖੇਡ ਸਕੱਤਰ, ਗੁਰਭੇਜ ਸਿੱਧੂ ਨੂੰ ਉਪ ਖੇਡ ਸਕੱਤਰ, ਪੈਰੀ ਭੁੱਲਰ ਨੂੰ ਸਭਿਆਚਾਰਕ ਸਕੱਤਰ, ਕਮਲਜੀਤ ਸਿੰਘ ਨੂੰ ਮੀਤ ਸੱਭਿਆਚਾਰਕ ਸਕੱਤਰ, ਬੰਸੀ ਸੰਘਾ ਨੂੰ ਔਡੀਟਰ ਚੁਣਿਆ ਗਿਆ। ਕਾਰਜਕਾਰੀ ਕਮੇਟੀ ਮੈਂਬਰਾਂ ਵਿਚ  ਪ੍ਰੀਤਮ ਬੱਧਣੀ, ਮਨਪ੍ਰੀਤ ਗਿੱਲ, ਦਰਸ਼ੂ ਬਰਾੜ, ਪਿ੍ਰਤਪਾਲ ਗਰੇਵਾਲ ਅਤੇ ਸ. ਹਰਜਿੰਦਰ ਸਿੰਘ ਮਾਨ ਰੱਖੇ ਗਏ।
ਵਰਨਣਯੋਗ ਹੈ ਕਿ ਮਾਲਵਾ ਕਲੱਬ ਨੇ ਮਾਘੀ ਮੇਲੇ ਤੋਂ ਮੇਲਿਆਂ ਦੀ ਸ਼ੁਰੂਆਤ ਕੀਤੀ ਸੀ। ਕਲਾਕਾਰਾਂ ਦੇ ਵਿਚੋਂ ਨਾਮੀ ਕਲਾਕਾਰ ਇਥੇ ਬੁਲਾ ਕੇ ਫ੍ਰੀ ਸ਼ੋਅ ਕਰਵਾਏ ਗਏ, ਕਬੱਡੀ ਮੈਚ ਹੋਏ ਅਤੇ ਪੰਜਾਬ ਦੇ ਵਿਚ ਵੇਲੇ-ਕੁਵੇਲੇ ਸਹਾਇਤਾ ਰਾਸ਼ੀ ਭੇਜੀ ਗਈ। ਖੂਨ ਦਾਨ ਕੈਂਪ ਲਗਵਾ ਕੇ ਕਈ ਵਾਰ ਨੇਕ ਕਾਰਜ ਦੇਸ਼ ਲਈ ਕੀਤੇ ਗਏ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਇਸ ਕਲੱਬ ਦਾ ਵੱਡਾ ਸਹਿਯੋਗ ਬਣਿਆ ਰਹਿੰਦਾ ਹੈ ਅਤੇ ਪੂਰੇ ਉਤਸ਼ਾਹ ਨਾਲ ਸਫਲਤਾ ਵਾਸਤੇ ਦਿਨ ਰਾਤ ਇਕ ਕੀਤਾ ਜਾਂਦਾ ਹੈ।  ਸੋ ਕਹਿ ਸਕਦੇ ਹਾਂ ਕਿ ਮਾਲਵਾ ਕਲੱਬ ਮੇਲਿਆਂ ਦੇ ਲਈ ਇਕ ਤਰ੍ਹਾਂ ਨਾਲ ਹਰ ਸਾਲ ਸਬੱਬ ਬਣਦਾ ਹੈ।
ਕਿਸੇ ਕਾਰਨ ਨਾ ਪਹੁੰਚ ਸਕਣ ਵਾਲਿਆਂ ਵਿਚ ਸ. ਹਰਜਿੰਦਰ ਸਿੰਘ ਮਾਨ, ਪੈਰੀ ਭੁੱਲਰ, ਕਮਲ ਤੱਖਰ, ਮਨਪ੍ਰੀਤ ਬਰਾੜ, ਮਨਦੀਪ ਬਰਾੜ, ਅਮਨ ਬਰਾੜ, ਨਿੱਕਾ ਗਿੱਲ, ਜਗਦੀਪ ਸਿੰਘ ਵੜੈਚ, ਹਰਮਨ ਸੰਧੂ, ਬਲਰਾਜ ਗਿੱਲ ਅਤੇ ਜੀਵਨ ਜਟਾਣਾ ਰਹੇ। 

Post a Comment

0 Comments