ਭਾਜਪਾ ਉਮੀਦਵਾਰ ਸ਼ੁਸ਼ੀਲ ਰਿੰਕੂ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਹੋਏ ਨਤਮਸਤਕ



ਅਮਰਜੀਤ ਸਿੰਘ ਜਲੰਧਰ - ਭਾਰਤੀਯ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ਼੍ਰੀ ਸ਼ੁਸ਼ੀਲ ਰਿੰਕੂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਉਪਰੰਤ ਅਰਦਾਸ ਬੇਨਤੀ ਕੀਤੀ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਅਤੇ ਸੂਬੇ ਦੇ ਮੀਤ ਪ੍ਰਧਾਨ ਸ੍ਰੀ ਰਾਜੇਸ਼ ਬਾਘਾ ਜੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਜੀਤ ਸਿੰਘ ਵੱਲੋਂ ਸਿਰਪਾਉ ਬਖਸ਼ਿਸ਼ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਸਾਰੇ ਅਹੁੱਦੇਦਾਰ ਸ਼੍ਰੀ ਅਰੁਣ ਸ਼ਰਮਾ ਜੀ ਮੈਂਬਰ ਪ੍ਰਦੇਸ਼ ਕਾਰਜਕਾਰਨੀ, ਰਾਜ ਕੁਮਾਰ ਜੋਗੀ ਮੰਡਲ ਪ੍ਰਧਾਨ ਪਤਾਰਾ, ਨਰਿੰਦਰ ਪਾਲ ਸਿੰਘ ਚੰਦੀ ਹਲਕਾ ਇੰਚਾਰਜ ਸ਼ਾਹ ਕੋਟ, ਸੰਦੀਪ ਵਰਮਾਂ ਜਿਲ੍ਹਾ ਜਰਨਲ ਸਕੱਤਰ, ਕਾਲਾ ਪਹਿਲਵਾਨ ਹਲਕਾ ਇੰਚਾਰਜ ਆਦਮਪੁਰ, ਪਰਸ਼ੋਤਮ ਗੋਗੀ ਸਕਤੱਰ ਓ.ਬੀ.ਸੀ.ਮੋਰਚਾ ਪੰਜਾਬ, ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ.ਸੀ.ਮੋਰਚਾ, ਸਾਬਕਾ ਸਰਪੰਚ ਹਰਮੇਸ਼ ਪਾਲ, ਡਾ.ਜਸਵੀਰ ਕਲੇਰ, ਰਾਜ ਕੁਮਾਰੀ, ਬਲਵੀਰ ਪਾਲ, ਨਰੇਸ਼ ਹੀਰ, ਇੰਦਰਜੀਤ ਕਲੇਰ, ਪਰਮਜੀਤ ਬਾਘਾ, ਪਿਆਰਾ ਸਿੰਘ, ਜੀਵਨ ਪਾਲ, ਵਿਸ਼ਾਲ ਗੁਪਤਾ, ਇੰਦਰਜੀਤ ਮਹਿਤਾ, ਬਾਬਾ ਪਾਲਾ, ਸੰਤੋਖ ਸਿੰਘ, ਜਸਪਾਲ ਕੋਟਲੀ ਆਦਿ ਹਾਜ਼ਰ ਸਨ।

Post a Comment

0 Comments