ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਆਦਮਪੁਰ 13 ਮਈ ( ਰਣਜੀਤ ਸਿੰਘ ਕੰਦੋਲਾ )- ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਜੀਤ ਕੰਦੋਲਾ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਆਟੋ ਵਾਲਿਆ ਨੂੰ ਆ ਰਹੀਆ ਮੁਸ਼ਕਲਾਂ ਸੰਬੰਧੀ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸੀ. ਐਨ. ਜੀ. ਸੰਬੰਧੀ ਗਲਬਾਤ ਹੋਈ ਜਿਵੇਂ  ਸੀ. ਐਨ. ਜੀ. ਦਾ ਨਾਂ ਕੋਈ ਪੰਪ ਹੈ ਅਤੇ ਨਾ ਹੀ ਸੀ. ਐਨ. ਜੀ. ਦਾ ਕੋਈ ਆਟੋ ਸਟੈਂਡ ਹੈ ਤੇ ਨਾ ਸਾਨੂੰ ਹਾਲੇ ਤੱਕ ਇਸ ਸੰਬੰਧੀ ਕੋਈ ਸਬਸਿਡੀ ਦਿੱਤੀ ਗਈ ਹੈ। ਭਗਤ ਸਿੰਘ ਆਟੋ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਜੀਤ ਕੰਦੋਲਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਸਾਡੇ ਸਾਰੇ ਮਾਮਲੇ ਹੱਲ ਕੀਤੇ ਜਾਣਗੇ। ਇਸ ਮੌਕੇ ਮੀਟਿੰਗ ਵਿੱਚ ਰਵਿੰਦਰ ਕੁਮਾਰ ਤੇਜਾ, ਭਰਵਾਕਰ ਅਸ਼ੋਕ ਕੁਮਾਰ, ਇੰਦਰਜੀਤ, ਅਮਰਪ੍ਰੀਤ, ਪ੍ਰਤਾਪ ਸਿੰਘ, ਰਜੇਸ਼ ਕੁਮਾਰ ਰਿੰਕੂ ਟਾਂਡਾ ਤੋਂ, ਪ੍ਰਧਾਨ ਬੋਬੀ ਤੇ ਸਾਬੀ ਹਾਜ਼ਰ ਹੋਏ।

Post a Comment

0 Comments