ਆਦਮਪੁਰ 16 ਮਈ (ਦਲਜੀਤ ਸਿੰਘ ਕਲਸੀ, ਰਣਜੀਤ ਸਿੰਘ ਕੰਦੋਲਾ)- ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਕਟਰ ਕਮਲਜੀਤ ਕੌਰ ਐਸ.ਐਮ.ਓ. ਆਦਮਪੁਰ ਦੀ ਅਗਵਾਈ ਹੇਠ ਅੱਜ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਧਿਆਣਾ ਵਿਖੇ "ਆਓ ਭਾਈਚਾਰੇ ਨਾਲ ਜੁੜ ਕੇ ਡੇਂਗੂ ਨੂੰ ਕੰਟਰੋਲ ਕਰੀਏ" ਸਲੋਗਨ ਦੇ ਤਹਿਤ ਨੈਸ਼ਨਲ ਡੇਂਗੂ ਡੇ ਮਨਾਇਆ ਗਿਆ। ਸੀਨੀਅਰ ਸੈਕੰਡਰੀ ਸਕੂਲ ਪਧਿਆਣਾਂ ਦੇ ਬੱਚਿਆਂ ਨਾਲ ਕੁਇਜ ਕੰਪੀਟੀਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਅਧਿਆਪਕ ਸੁਰਿੰਦਰ ਕੁਮਾਰ ਦੁਆਰਾ ਡੇਂਗੂ ਕੁਇਜ ਵਿੱਚ ਬੱਚਿਆਂ ਨੂੰ ਸਵਾਲ ਪੁੱਛੇ ਗਏ ਤੇ ਫਸਟ, ਸੈਕੰਡ ਅਤੇ ਥਰਡ ਆਈ ਬੱਚਿਆਂ ਦੀ ਟੀਮ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਐਸ.ਆਈ ਮਨੋਹਰ ਲਾਲ (ਸਿਹਤ ਵਿਭਾਗ) ਦੁਆਰਾ ਬੱਚਿਆਂ ਨੂੰ ਡੇਂਗੂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਸਰਵਜੀਤ, ਸੁਰੇਸ਼ ਕੁਮਾਰ, ਸੁਰਿੰਦਰ ਕੁਮਾਰ, ਮੈਡਮ ਆਸ਼ਿਮਾ, ਪੂਜਾ ਮੈਡਮ ਅਤੇ ਸਿਹਤ ਵਿਭਾਗ ਤੋਂ ਰਕੇਸ਼ ਕੁਮਾਰ, ਨੀਰਜ ਕੁਮਾਰ (ਐਮ. ਪੀ. ਐਚ. ਡਬਲਯੂ), ਸੁਖਬੀਰ ਕੌਰ, ਰਾਜਵੀਰ ਕੌਰ, ਹਰਜਿੰਦਰ ਕੌਰ ( ਏ.ਐਨ.ਐਮ.), ਸਰਬਜੀਤ ਕੌਰ ਆਸ਼ਾ ਵਰਕਰ ਹਾਜ਼ਰ ਸਨ।
0 Comments