"ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦੀ ਪੇਂਡੂ ਲਾਇਬ੍ਰੇਰੀਆਂ ਵਿੱਚ ਉਡਾਣ ਸੁਰੂ

ਅਮਰਜੀਤ ਸਿੰਘ ਜੰਡੂ ਸਿੰਘਾ - ਅੱਜ ਬਠਿੰਡਾ ਜ਼ਿਲ੍ਹੇ ਦੀ ਵੱਡੀ ਅਤੇ ਪੁਰਾਣੀ ਲਾਇਬ੍ਰੇਰੀ (ਸਥਾਪਨਾ 8 ਜਨਵਰੀ 1978) ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਵਿੱਚ 'ਨਵੀਆਂ ਕਲਮਾਂ ਨਵੀਂ ਉਡਾਣ ' ਪ੍ਰੋਜੈਕਟ ਸੰਬੰਧੀ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸਕੂਲਾਂ ਦੇ 70 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਮੀਡੀਆ ਇੰਚਾਰਜ਼ ਗੁਰਵਿੰਦਰ ਸਿੰਘ ਕਾਂਗੜ ਜੀ ਨੂੰ ਵਿਸ਼ੇਸ ਸੱਦਾ ਦਿੱਤਾ ਗਿਆ ਸੀ। ਪਰ ਇਕਦਮ ਚੋਣ ਰਾਹਿਸਲ ਆ ਜਾਣ ਕਾਰਨ ਬਠਿੰਡਾ ਜ਼ਿਲ੍ਹੇ ਦੀ ਟੀਮ ਦੇ ਸਰਗਰਮ ਅਤੇ ਮੇਹਨਤੀ ਮੈਂਬਰ ਬਲਰਾਜ ਸਿੰਘ ਗੋਨਿਆਣਾ ਨੇ ਹਾਜ਼ਰੀ ਦਿੱਤੀ। ਬਲਰਾਜ ਸਿੰਘ ਨੇ ਸਤਿਕਾਰਯੋਗ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਜੀ ਵੱਲੋਂ ਬਾਲ ਲੇਖਕਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬਾਖੂਬੀ ਜਾਣਕਾਰੀ ਦਿੱਤੀ। ਇਸ ਮੌਕੇ ਲਾਇਬ੍ਰੇਰੀ ਪ੍ਰਬੰਧਕਾਂ ਅਤੇ ਸ਼ਾਮਿਲ ਬੱਚਿਆਂ ਵੱਲੋਂ "ਨਵੀਆਂ ਕਲਮਾਂ ਨਵੀਂ ਉਡਾਣ" ਪ੍ਰੋਜੈਕਟ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਲਾਇਬ੍ਰੇਰੀ ਪ੍ਰਬੰਧਕਾਂ ਅਤੇ ਬੱਚਿਆਂ ਵੱਲੋਂ ਪ੍ਰੋਜੈਕਟ ਨਾਲ ਜੁੜਨ ਲਈ ਬਹੁਤ ਉਤਸਾਹ ਦਿਖਾਇਆ ਗਿਆ। ਉਹਨਾਂ ਵੱਲੋਂ ਸੁੱਖੀ ਬਾਠ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਲਈ  ਕੀਤੇ ਜਾ ਰਹੇ ਉਪਰਾਲਿਆਂ ਲਈ ਉਹ ਸੁੱਖੀ ਬਾਠ ਜੀ ਦਾ ਦੇਣ ਨਹੀਂ ਦੇ ਸਕਦੇ। ਅੰਤ ਵਿੱਚ ਬਲਰਾਜ ਸਿੰਘ ਗੋਨਿਆਣਾ ਨੇ ਬਠਿੰਡਾ ਜ਼ਿਲ੍ਹੇ ਦੀ ਪ੍ਰਕਾਸ਼ਿਤ ਕਿਤਾਬ ਦਾ ਛੇ ਕਿਤਾਬਾਂ ਦਾ ਸੈੱਟ ਅਤੇ ਕੈਲੰਡਰ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀ ਦੇ ਪ੍ਰਬੰਧਕਾਂ ਨੂੰ ਭੇਂਟ ਕੀਤਾ। ਇਸ ਮੌਕੇ ਮਾ. ਜਗਮੇਲ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ, ਮਾ.ਸਰਬਜੀਤ ਸਿੰਘ ਸੈਕਟਰੀ, ਜਸਪਾਲ ਸਿੰਘ ਕੈਸ਼ੀਅਰ, ਕੇਵਲ ਕ੍ਰਿਸ਼ਨ ਜੀ ਆਦਿ ਸ਼ਾਮਿਲ ਸਨ।

Post a Comment

0 Comments