ਪਿੰਡ ਚਾਂਦਪੁਰ ਵਿੱਚ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 23 ਜੂਨ ਦਿਨ ਐਤਵਾਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ : 
ਸਰਕਲ ਪਤਾਰਾ ਦੇ ਪਿੰਡ ਚਾਂਦਪੁਰ ਵਿਖੇ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 23 ਜੂਨ ਦਿਨ ਐਤਵਾਰ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਸਮੂਹ ਪ੍ਰਬੰਧਕ ਕਮੇਟੀ ਪਿੰਡ ਪਰਮਸਰਾਮਪੁਰ ਦੀ ਦੇਖਰੇਖ ਹੇਠ ਮਨਾਇਆ ਜਾ ਰਿਹਾ ਹੈ। ਜਾਣਕਾਰੀ  ਦਿੰਦਿਆ ਸੇਵਾਦਾਰ ਦੇਸ ਰਾਜ ਪਰਸਰਾਮਪੁਰ, ਸੋਡੀ ਰਾਮ, ਰਾਮ ਲਾਲ, ਲੱਡੂ ਰਾਮ, ਬਲਦੇਵ ਰਾਜ, ਅਮਰਜੀਤ ਅੰਬੀ, ਜਸਵੀਰ ਪਾਲ ਮਾਣਾ, ਨਛੱਤਰਪਾਲ ਕਾਲਾ, ਕਸ਼ਮੀਰੀ ਲਾਲ, ਰਾਮਜੀਤ ਗੋੋਲਾ, ਮਨੋਹਰ ਲਾਲ, ਕਿਸ਼ਨ ਦੇਵ, ਮਾਸਟਰ ਲਾਲ ਚੰਦ, ਰਮੇਸ਼ ਲਾਲ, ਅਮਨਪ੍ਰੀਤ, ਰਾਮੇਸ਼ ਕੁਮਾਰ ਤੇ ਹੋਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 21 ਜੂਨ ਨੂੰ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸਮੂਹ ਸੰਗਤਾਂ ਵੱਲੋਂ ਨਿਭਾਈ ਜਾਵੇਗੀ । ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 23 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਵਿੱਚ ਰਾਗੀ ਭਾਈ ਹਰਵਿੰਦਰ ਸਿੰਘ ਲੋਧੀਆਣਾ ਸਾਹਿਬ, ਢਾਡੀ ਭਾਈ ਹਰਭਿੰਦਰ ਸਿੰਘ ਮਲਸੀਆਂ ਦਾ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਕੌਲਧਾਰ ਜਠੇਰਿਆਂ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Post a Comment

0 Comments