ਪਿੰਡ ਜੈਤੇਵਾਲੀ ਵਿਖੇ ਨਿਸ਼ਾਨ ਸ਼ਾਹਿਬ ਦੀ ਰਸਮ ਨਾਲ 75ਵੇਂ ਸਲਾਨਾ ਜੋੜ ਮੇਲੇ ਦੀ ਹੋਈ ਅਰੰਭਤਾ


ਅਮਰਜੀਤ ਸਿੰਘ ਜੰਡੂ ਸਿਘਾ-
ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜਲੰਧਰ ਵਿਖੇ ਨਿਸ਼ਾਨ ਸ਼ਾਹਿਬ ਦੀ ਰਸਮ ਨਾਲ 75ਵੇਂ ਸਲਾਨਾ ਜੋੜ ਮੇਲੇ ਦੀ ਅਰੰਭਤਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਹੋਈ। ਇਨ੍ਹਾਂ ਦੋ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜੈਤੇਵਾਲੀ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਵੱਲੋਂ ਸਾਰੇ ਨਗਰ ਦੀ ਪ੍ਰਕਰਮਾਂ ਕੀਤੀ ਗਈ। ਇਹ ਪ੍ਰਕਰਮਾਂ ਮੌਕੇ ਸੰਗਤਾਂ ਗੁ. ਸਿੰਘ ਸਭਾ, ਤੇ ਪਵਾਰ ਜਠੇਰਿਆਂ ਦੇ ਸਥਾਨ ਤੇ ਪੁੱਜੀਆਂ। ਜਿਥੇ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਨਗਰ ਦੇ ਸੇਵਾਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਫਲ ਫਰੂਟ, ਠੰਡੇ, ਤੇ ਗੁਰੂ ਕੇ ਲੰਗਰ ਸੰਗਤਾਂ ਨੂੰ ਬੜੇ ਸਤਿਕਾਰ ਨਾਲ ਛਕਾਏ ਗਏ। ਸਰਬੱਤ ਸੰਗਤਾਂ ਤਪ ਅਸਥਾਨ ਕੁਟੀਆਂ ਸੰਤ ਬਾਬਾ ਫੂਲ ਨਾਥ ਜੀ ਵਿਖੇ ਪੁੱਜਣ ਤੇ ਸਮੂਹ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਦੇਖਰੇਖ ਹੇਠ ਨਿਭਾਈ ਗਈ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 

 


 ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਸ 75ਵੇਂ ਜੋੜ ਮੇਲੇ ਦੇ ਸਬੰਧ ਵਿੱਚ 28 ਜੂਨ ਨੂੰ ਸਵੇਰੇ 11 ਵਜੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਚਿਮਟਿਆ ਵਾਲੇ, ਭਾਈ ਬਲਵੀਰ ਸਿੰਘ ਮਹਿਮੀ ਤਾਜਪੁਰ ਵਾਲੇ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕਰਨਗੇ। ਉਪਰੰਤ ਸੰਤ ਪ੍ਰਵੱਚਨ ਹੋਣਗੇ। ਡੇਰਾ ਸੰਤ ਬਾਬਾ ਫੂਲ ਨਾਥ ਜੀ ਚਹੇੜੂ ਦੀ ਸਮੂਹ ਮੈਨੇਂਜਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਚਹੇੜੂ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਹੈੱਡ ਗ੍ਰੰਥੀ ਪ੍ਰਵੀਨ ਕੁਮਾਰ, ਪਵਨ ਕੁਮਾਰ ਬੈਂਸ ਐਡਵੋਕੇਟ, ਚਮਨ ਲਾਲ ਜੱਸਲ ਇਟਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ, ਕਾਂਸ਼ੀ ਰਾਮ, ਰਾਮ ਦਾਸ ਪਵਾਰ, ਸੁਮਿਤਰੀ ਦੇਵੀ, ਊਸ਼ਾ ਰਾਣੀ, ਮਨਜੀਤ ਕੌਰ, ਹਰਦੀਪ ਕੌਰ ਪਿ੍ਰੰਸੀਪਲ, ਮਾ. ਮੋਹਣ ਲਾਲ ਸ਼ਿੰਗਾਰੀ, ਸੋਮ ਨਾਥ, ਅਸ਼ੋਕ ਕੁਮਾਰ, ਅਮਿਤ ਪਵਾਰ ਤੇ ਹੋਰ ਸੇਵਾਦਾਰ ਹਾਜ਼ਰ ਸਨ।    


Post a Comment

0 Comments