ਅਮਰਜੀਤ ਸਿੰਘ ਜੰਡੂ ਸਿੰਘਾ- ਕਪੂਰ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਨਜ਼ਦੀਕ ਸਿਆਣ ਗੋਤ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ, ਸਿਆਣ ਪਰਿਵਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਪਹਿਲਾ ਝੰਡੇ ਦੀ ਰਸਮ ਸਮੂਹ ਸੰਗਤਾਂ ਵੱਲੋਂ ਨਿਭਾਈ ਗਈ। ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਗਈ। ਇਸ ਮੌਕੇ ਤੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਤੇ ਗੁਰਬਾਣੀ ਕੀਤਰਨ ਕਰਵਾਏ ਗਏ। ਉਪਰੰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੇਲਿਆਂ ਦੇ ਬਾਦਸ਼ਾਹ ਗਾਇਕ ਦਲਵਿੰਦਰ ਦਿਆਲਪੁਰੀ, ਸੁਖਦੇਵ ਸ਼ੇਰਾ, ਪਰਮਜੋਤ, ਬਿੱਟੂ ਸਿਆਣ, ਬਿੱਲਾ ਹਰੀਪੁਰੀਆ, ਰੇਸ਼ਮ ਨਰੰਗਪੁਰੀ ਨੇ ਆਪਣੇ ਗੀਤਾਂ ਰਾਹੀ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਨਗਾਨ ਕੀਤਾ। ਇਸ ਮੌਕੇ ਤੇ ਮੇਲੇ ਵਿੱਚ ਆਈ ਸੰਗਤ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਸਿਆਣ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਮੌਕੇ ਤੇ ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਲਾਲ, ਜੋਨੀ, ਮਨਜਿੰਦਰ ਮੋਨਾ, ਰਿਸ਼ੀ, ਸੋਨੂੰ, ਸਰਪੰਚ ਸੁਰਜੀਤ ਸਿਆਣ ਸਾਬਕਾ ਸਰਪੰਚ, ਸੁੱਖਾ, ਬਿੱਕਾ, ਗੁੱਕੀ, ਪਿ੍ਰਤਪਾਲ, ਸੋਨੂੰ ਬਿਲਗਾ, ਨਿਰਮਲ ਨਰੰਗਪੁਰੀ, ਸਰਪੰਚ ਚਮਨ ਲਾਲ, ਸਾਬਕਾ ਪੰਚ ਬਲਵੀਰ ਕੌਰ, ਪ੍ਰਕਾਸ਼ ਕੌਰ, ਸਰਪੰਚ ਸੋਨੀਆਂ, ਮੈਂਬਰ ਪੰਚਾਇਤ ਅਸ਼ੋਕ ਕੁਮਾਰ, ਨੰਬਰਦਾਰ ਹਰਪਾਲ ਬਿੱਟੂ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
ਕੈਪਸ਼ਨ- ਗਾਇਕ ਦਵਿੰਦਰ ਦਿਆਲਪੁਰੀ ਦਾ ਸਨਮਾਨ ਕਰਦੇ ਪ੍ਰਧਾਨ ਦਰਸ਼ਨ ਰਾਮ ਸਿਆਣ, ਚਮਨ ਲਾਲ, ਅਸ਼ੋਕ ਕੁਮਾਰ ਤੇ ਹੋਰ।
0 Comments