ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਆਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਦੀ ਦੇਖਰੇਖ ਹੇਠ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਦਰਬਾਰ ਦੇ ਗੱਦੀਨਸ਼ੀਨ ਸਾਂਈ ਬਿੱਟੂ ਜੀ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ 390 ਮਰੀਜ਼ਾਂ ਨੂੰ ਆਯੁਰਵੈਦਿਕ ਦੀਆਂ ਫ੍ਰੀ ਦਵਾਈਆਂ ਦਿੱਤੀਆਂ ਗਈਆਂ।
ਪ੍ਰੈਸ ਨਾਲ ਗੱਲਬਾਤ ਦੋਰਾਨ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਵੈਦ ਬਲਜਿੰਦਰ ਰਾਮ ਪਿੰਡ ਖੜਕਾਂ ਅਤੇ ਵੈਦ ਸਿਮਰਨਜੀਤ ਕੌਰ ਨੇ ਕਿਹਾ ਕਿ ਆਯੁਰਵੈਦਿਕ ਦੀ ਖੋਜ ਸਾਡੇ ਰਿਸ਼ੀ ਮੁਨੀਆਂ ਵੱਲੋਂ ਕੀਤੀ ਗਈ ਤੇ ਉਨ੍ਹਾਂ ਨੇ ਜੜੀਆਂ ਬੂਟੀਆਂ ਨਾਲ ਦਵਾਈਆਂ ਬਣਾ ਕੇ ਮਨੁੱਖੀ ਜੀਵਨ ਨੂੰ ਨਿਰੋਗ ਰੱਖਣ ਦੇ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਦਵਾਈ ਖਾਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਨ੍ਹਾਂ ਕਿਹਾ ਲੋਕਾਂ ਨੂੰ ਆਯੁਰਵੈਦਿਕ ਆਯੁਰਵੈਦਿਕ ਦਵਾਈਆਂ ਵੱਲ ਆਪਣਾ ਜਿਆਦਾ ਰੁਝਾਨ ਵਧਾਉਣਾ ਚਾਹੀਦਾ ਹੈ ਅਤੇ ਆਯੁਰਵੈਦਿਕ ਦਵਾਈਆਂ ਖਾ ਕੇ ਆਪਣੇ ਜੀਵਨ ਨੂੰ ਨਿਰੋਗ ਬਣਾਉਣਾਂ ਚਾਹੀਦਾ ਹੈ। ਕਿਉਂਕਿ ਆਯੁਰਵੈਦਿਕ ਦਵਾਈਆਂ ਸਰੀਰ ਦੇ ਰੋਗ ਨੂੰ ਜੜੋ ਖਤਮ ਕਰਦੀਆਂ ਹੇੈ। ਇਸ ਮੌਕੇ ਤੇ ਵੈਦ ਬਲਜਿੰਦਰ ਖੜਕਾਂ ਦੀ ਟੀਮ ਵਿੱਚ ਵੈਦ ਰੂਬੀ ਨਵਾਂ ਸ਼ਹਿਰ, ਵੈਦ ਰਿਤੀਸ਼, ਵੈਦ ਲੁਕੇਸ਼ ਕੁਮਾਰ, ਵੈਦ ਚਰਨਜੀਤ ਵੈਦ, ਜਸਬੀਰ ਕੌਰ ਨੇ ਵੀ ਉਚੇਚੇ ਤੌਰ ਤੇ ਇਸ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਸਰਬੱਤ ਸੰਗਤਾਂ ਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ।
ਕੈਪਸ਼ਨ- ਫ੍ਰੀ ਮੈਡੀਕਲ ਕੈਂਪ ਮੋਕੇ ਹਾਜ਼ਰ ਵੈਦ ਬਲਜਿੰਦਰ ਰਾਮ. ਸਾਂਈ ਬਿੱਟੂ ਜੀ ਤੇ ਹੋਰ।
0 Comments