ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆਂ ਕਾਹਨਾ ਵਿਖੇ ਕਰਵਾਇਆ ਕੁਸ਼ਤੀ ਦੰਗਲ


ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਦਿੱਤੇ ਮੋਟਰਸਾਇਕਲ

ਫਗਵਾੜਾ 22 ਜੂਨ (ਬਿਊਰੌ)- ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆ ਕਾਹਨਾ ਵਿਖੇ ਆਯੋਜਿਤ ਤਿੰਨ ਰੋਜਾ ਸਲਾਨਾ ਜੋੜ ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਮਹਾਨ ਕੁਸ਼ਤੀ ਦੰਗਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਾਰਤ ਭਰ ਤੋਂ ਪਹੁੰਚੇ ਕਰੀਬ 150 ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਦਿਖਾਏ। ਦੰਗਲ ਦੌਰਾਨ ਪਟਕੇ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ। ਜਿਹਨਾਂ ਵਿਚ ਪਹਿਲੀ ਕੁਸ਼ਤੀ ਜੱਸਾ ਪੱਟੀ ਅਤੇ ਨਵਦੀਪ ਦਿੱਲੀ ਵਿਚਕਾਰ ਹੋਈ। ਜਿਸ ਵਿਚ ਜੇਤੂ ਰਹੇ ਜੱਸਾ ਪੱਟੀ ਨੂੰ ਇਨਫੀਲਡ ਮੋਟਰਸਾਇਕਲ ਭੇਂਟ ਕੀਤਾ ਗਿਆ। ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਰਾਜੂ ਰਈਏਵਾਲ ਅਤੇ ਰੋਸ਼ਨ ਕਿਰਲਗੜ੍ਹ ਵਿਚਕਾਰ ਹੋਈ। ਜਿਸ ਵਿਚ ਜੇਤੂ ਰਾਜੂ ਰਈਏਵਾਲ ਨੂੰ ਪਲੈਟਿਨਾ ਮੋਟਰਸਾਇਕਲ ਬਤੌਰ ਇਨਾਮ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ। ਇਨਾਮਾ ਦੀ ਵੰਡ ਕਰਨ ਲਈ ਰਿਟਾ. ਐਸ.ਪੀ. ਕੁਲਵੰਤ ਰਾਏ ਅਤੇ ਮਾਸਟਰ ਤਰਸੇਮ ਸਿੰਘ ਸਤਿਸੰਗ ਘਰ ਢੇਸੀਆਂ ਕਾਹਨਾਂ ਮੋਜੂਦ ਰਹੇ। ਉਹਨਾਂ ਦੇ ਨਾਲ ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਤੀਰਥ ਸਿੰਘ, ਅਮਰੀਕ ਸਿੰਘ ਢੇਸੀ ਤੇ ਦਿਨੇਸ਼ ਚੰਦਰ ਬੰਟੀ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰ ਹੋਏ। ਮੁੱਖ ਮਹਿਮਾਨਾਂ ਨੇ ਸਮੂਹ ਜੇਤੂ ਪਹਿਲਵਾਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ। ਨੌਜਵਾਨਾਂ ਨੂੰ ਕੁਸ਼ਤੀ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਕੁਸ਼ਤੀ ਸਰੀਰ ਨੂੰ ਤੰਦਰੁਸਤ ਰੱਖਣ ਦੀ ਪ੍ਰੇਰਣਾ ਵੀ ਦਿੰਦੀ ਹੈ। ਕਮੇਟੀ ਮੈਂਬਰ ਅੰਤਰਰਾਸ਼ਟਰੀ ਪਹਿਲਵਾਨ ਹਰਮੇਸ਼ ਵਿਰਕ ਤੋਂ ਇਲਾਵਾ ਬਲਜਿੰਦਰ ਸੰਧੂ, ਨੀਟਾ ਢੇਸੀਆਂ, ਹਰਦੀਪ ਦੀਪਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਜੋਗਿੰਦਰ ਪਾਲ ਵਲੋਂ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਸਿੰਘ ਮਹਾਰਾਜ, ਸੁਸ਼ੀਲ ਵਿਰਦੀ, ਹਰਜੀਤ ਸਿੰਘ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਢੇਸੀਆਂ ਕਾਹਨਾ, ਰਾਜੂ ਵਿਰਕ, ਨਰੇਸ਼ ਪਾਲ ਨੀਟਾ, ਕਿੰਦਾ ਢੇਸੀ ਯੂ.ਕੇ, ਜੀਤਾ ਇਟਲੀ, ਜੱਜਬੀਰ ਸਿੰਘ ਢੇਸੀ, ਵਿਜੇ ਜੱਖੂ, ਅਮਨਦੀਪ ਸਿੰਘ ਦੀਪਾ ਪ੍ਰਧਾਨ, ਲਵਜੀਤ ਸੰਧੂ, ਚੇਤਨ ਪਾਲ, ਨਰਿੰਦਰ ਕੌਰ ਢੇਸੀ, ਰਾਣਾ ਸਿੰਘ ਢੇਸੀ, ਗੁਲਵੰਤ ਸਿੰਘ ਢੇਸੀ, ਸੋਹਨ ਸਿੰਘ ਬਾਬਿਆਂ ਕੇ, ਕਮਲਜੀਤ ਸਿੰਘ, ਅਮਨਦੀਪ ਸਿੰਘ, ਦਿਨੇਸ਼ ਚੰਦਨ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਪਿ੍ਰੰਸ ਢੇਸੀ ਮਨੀਲਾ, ਰਾਜਬੀਰ ਸਿੰਘ ਮਨੀਲਾ, ਤੀਰਥ ਸਿੰਘ ਢੇਸੀ, ਕੁਲਦੀਪ ਸਿੰਘ ਟਰੱਕਾਂ ਵਾਲੇ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ ਢੇਸੀ, ਸਤਿੰਦਰ ਕੰਗ, ਸ਼ਾਨਾ ਪਹਿਲਵਾਨ, ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਬਿਕਰਮਜੀਤ ਸਿੰਘ ਬਾਵਾ, ਪਿੰਦੂ ਢੇਸੀ, ਗਿਆਨ ਸਿੰਘ ਢੇਸੀ, ਪੀਤਾ ਯੂ.ਐਸ.ਏ., ਬਿੱਲਾ ਪਹਿਲਵਾਨ, ਬਹਾਦਰ ਸਿੰਘ ਪਹਿਲਵਾਨ, ਰਾਮ ਸਰੂਪ ਪਹਿਲਵਾਨ, ਗੁਰਜੀਤ ਪਹਿਲਵਾਨ, ਬਰਜੇਸ਼ ਸੁਧੀਰ, ਬਾਵਾ ਸੁਧੀਰ, ਮਨਿੰਦਰ ਸਿੰਘ ਚੱਗਰ, ਕਾਮਰੇਡ ਸੁਰਿੰਦਰ ਸਿੰਘ, ਜੱਸੂ ਢੇਸੀ, ਸੁਰਜੀਤ ਸਰੋਏ, ਅਮਰੀਕ ਸਿੰਘ ਮੀਕਾ, ਮੇਵਾ ਸਿੰਘ ਯੂ.ਕੇ, ਜਸਕਰਨ ਸਿੰਘ ਢੇਸੀ, ਮਨਜੀਤ ਸਰੋਏ, ਅਮਨਦੀਪ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਕੁਸ਼ਤੀ ਪ੍ਰੇਮੀ ਹਾਜਰ ਸਨ।

Post a Comment

0 Comments