ਆਦਮਪੁਰ (ਬਿਊਰੌ)- ਇਲਾਕੇ ਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਆਦਮਪੁਰ ਦੋਆਬਾ ਟੈਕਸੀ ਸਟੈਂਡ ਵੱਲੋਂ ਸਮੂਹ ਡਰਾਈਵਰ ਭਾਈਚਾਰੇ ਦੇ ਸਹਿਯੋਗ ਨਾਲ ਬੱਸ ਸਟੈਂਡ ਆਦਮਪੁਰ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦਲੀਏ ਦਾ ਲੰਗਰ ਲਗਾਇਆ l ਆਦਮਪੁਰ ਵਿਖੇ ਸਮੂਹ ਡਰਾਈਵਰ ਭਾਈਚਾਰੇ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਦਲੀਏ ਦਾ ਲੰਗਰ ਛੱਕ ਕੇ ਬੱਸ ਸਟੈਂਡ ਚ ਸਵਾਰੀਆਂ ਤੇ ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਹਰਕੀਰਤ ਸਿੰਘ ਢਿੱਲੋਂ, ਪ੍ਰਦੀਪ ਤੂਰ, ਅਮਰਜੀਤ ਸਿੰਘ ਦਿਓਲ ਨੇ ਦੱਸਿਆ ਕਿ ਬੱਸ ਵਿਖੇ ਹਰ ਸਾਲ ਸਮੂਹ ਡਰਾਈਵਰ ਭਾਈਚਾਰੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਦਲੀਏ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦਲੀਏ ਦੇ ਲੰਗਰ ਦੀ ਸੇਵਾ ਜਤਿੰਦਰ ਸਿੰਘ ਢਿੱਲੋਂ, ਅੰਬੇ, ਅਸ਼ੋਕ ਕੁਮਾਰ, ਮੰਗਲ ਸਿੰਘ, ਚੇਤਨ, ਰਾਹੁਲ, ਗੁਰਪ੍ਰੀਤ ਨੂਪੀ, ਮਲਕੀਤ ਸਿੰਘ, ਵਿੱਕੀ ਬੈਂਸ ਗੋਲਡੀ, ਗਿਆਨ ਚੰਦ, ਹਰਕਿਸ਼ਨ ਸਿੰਘ, ਰਿੱਕੀ, ਪ੍ਰੇਮ ਸਾਗਰ, ਬੱਬੂ, ਅਤੇ ਹੋਰ ਡਰਾਈਵਰ ਭਰਾਵਾ ਨੇ ਕੀਤੀ l
0 Comments