ਪਿੰਡ ਡਰੋਲੀ ਕਲਾਂ ਵਿੱਖੇ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਦੀ ਹੋਈ ਅਰੰਭਤਾ


ਆਦਮਪੁਰ/ਜਲੰਧਰ 24 ਜੂਨ (ਅਮਰਜੀਤ ਸਿੰਘ)-
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ 24 ਜੂਨ ਨੂੰ ਹੋਈ ਹੈ। ਇਹ ਦਸਤਾਰ ਸਿਖਲਾਈ ਕੈਂਪ ਦਾ ਉਪਰਾਲਾ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਤੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਸ ਦਸਤਾਰ ਸਿਖਲਾਈ ਕੈਂਪ ਬਾਰੇ ਜਾਣਕਾਰੀ ਦਿੰਦੇ ਭਾਈ ਸੁਖਜੀਤ ਸਿੰਘ ਨੇ ਦਸਿਆ ਇਹ ਕੈਂਪ ਲਗਾਤਾਰ 6 ਦਿਨ ਚੱਲੇਗਾ ਤੇ ਅੱਜ ਸਿਖਲਾਈ ਕੈਂਪ ਦੀ ਅਰੰਭਤਾ ਮੌਕੇ ਤੇ 24 ਛੋਟੇ ਬੱਚੇ ਤੇ ਨੌਜਵਾਨਾਂ ਨੇ ਕੈਂਪ ਵਿੱਚ ਭਾਗ ਲਿਆ। ਉਨਾਂ ਅਪੀਲ ਕੀਤੀ ਹੈ ਕਿ 30 ਜੂਨ ਤੱਕ ਇਹ ਕੈਂਪ ਲਗਾਤਾਰ ਚੱਲ ਰਿਹਾ ਹੈ ਤੇ ਸਾਰੇ ਇਲਾਕੇ ਦੇ ਨੋਜਵਾਨ ਤੇ ਬੱਚੇ ਇਸ ਵਿੱਚ ਭਾਗ ਲੈਣ। ਸੁਖਜੀਤ ਸਿੰਘ ਮਿਨਹਾਸ ਨੇ ਕਿਹਾ ਇਹ ਦਸਤਾਰ ਸਿਖਲਾਈ ਕੈਂਪ ਦੇ ਫਾਇਨਲ ਮੁਬਾਬਲੇ ਜਨਵਰੀ ਦੇ ਮਹੀਨੇ ਕਰਵਾਏ ਜਾਣਗੇ।

Post a Comment

0 Comments