ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਫ੍ਰੀ ਮੈਡੀਕਲ ਕੈਂਪ 16 ਜੁਲਾਈ ਦਿਨ ਮੰਗਲਵਾਰ ਨੂੰ


ਆਦਮਪੁਰ/ਜਲੰਧਰ 09 ਜੁਲਾਈ (ਅਮਰਜੀਤ ਸਿੰਘ)-
ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਫ੍ਰੀ ਮੈਡੀਕਲ ਕੈਂਪ 16 ਜੁਲਾਈ ਨੂੰ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਐਨ.ਐਚ.ਐਸ ਹਸਪਤਾਲ ਜਲੰਧਰ ਦੇ ਸਮੂਹ ਮੈਡੀਕਲ ਅਫਸਰਾਂ ਵੱਲੋਂ ਲਗਾਇਆ ਜਾ ਰਿਹਾ ਹੈ। ਗੁਰਦੁਆਰਾ ਪੰਜ ਤੀਰਥ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਤੇ ਸਾਥੀਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਨ.ਐਚ.ਐਸ ਹਸਪਤਾਲ ਦੇ ਡਾਕਟਰ ਗੁਰਕਿਰਨ ਕੌਰ ਐਮ. ਡੀ ਮੈਡੀਸਨ ਤੇ ਉਨ੍ਹਾਂ ਦਾ ਸਟਾਫ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਦਾ ਚੈੱਕਅੱਪ ਕਰਕੇ ਉਨਾਂ ਨੂੰ ਦਵਾਈਆਂ ਫ੍ਰੀ ਦੇਣਗੇ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਬੀ.ਪੀ, ਸ਼ੂਗਰ, ਨਿਊਰੋਪੈਥੀ, ਈ.ਸੀ.ਜੀ ਅਤੇ ਹੋਰ ਟੈਸਟ ਫਰੀ ਕੀਤੇ ਜਾਣਗੇ। ਜਿਨਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਤੇ ਇਹ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਹਨਾਂ ਇਲਾਕੇ ਤੇ ਜੰਡੂ ਸਿੰਘਾ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ। ਪ੍ਰੈਸ ਨੂੰ ਜਾਣਕਾਰੀ ਦੇਣ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਆਫਿਸ ਇੰਚਾਰਜ, ਕਰਨੈਲ ਸਿੰਘ ਸਟੋਰ ਇੰਚਾਰਜ, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੋਹਲ, ਜਸਪਾਲ ਸਿੰਘ ਗਿੱਲ ਤੇ ਹੋਰ ਮੈਂਬਰ ਤੇ ਸੰਗਤਾਂ ਹਾਜ਼ਰ ਸਨ।


Post a Comment

0 Comments