ਫਗਵਾੜਾ 12 ਜੁਲਾਈ (ਸ਼ਿਵ ਕੋੜਾ)- ਰੋਟਰੀ ਕਲੱਬ ਫਗਵਾੜਾ ਜੈਮਸ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡਣ ਸਬੰਧੀ ਪ੍ਰੋਗਰਾਮ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪ੍ਰੋਜੈਕਟ ਡਾਇਰੈਕਟਰ ਤਰੁਣ ਗਰਗ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ: ਜਸਜੀਤ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਅਭਿਸ਼ੇਕ ਕਾਲੜਾ (ਕੈਮਲ ਆਟਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਮਹਿਮਾਨ ਡਾ: ਵਿਰਕ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਫਗਵਾੜਾ ਜੈਮਸ ਸਮਾਜ ਸੇਵਾ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੀ ਨਹੀਂ ਸਗੋਂ ਸਮਾਜ ਸੇਵਾ ਨਾਲ ਜੁੜੀਆਂ ਸਮੂਹ ਸੰਸਥਾਵਾਂ ਅਤੇ ਸੁਸਾਇਟੀ ਦੇ ਸਮਰੱਥ ਲੋਕਾਂ ਲਈ ਪ੍ਰੇਰਨਾਦਾਇਕ ਵੀ ਹੈ। ਇਸ ਦੌਰਾਨ ਪੀ.ਡੀ.ਜੀ. ਰੋਟੇਰੀਅਨ ਐਸ.ਪੀ ਸੇਠੀ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਰੋਟੇਰੀਅਨ ਪਵਨ ਕੁਮਾਰ ਕਾਲੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨਾ ਹੈ। ਕਲੱਬ ਦੇ ਸਕੱਤਰ ਰਾਕੇਸ਼ ਸੂਦ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ 81 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਇਸ ਪ੍ਰੋਜੈਕਟ ਵਿੱਚ ਸਹਿਯੋਗ ਲਈ ਕੈਮਲ ਆਟਾ ਗਰੁੱਪ ਦੇ ਅਭਿਸ਼ੇਕ ਕਾਲੜਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਸਟੇਜ ਸੰਚਾਲਨ ਰੋਟੇਰੀਅਨ ਆਈ.ਪੀ. ਖੁਰਾਣਾ ਨੇ ਆਪਣੇ ਵਿਲੱਖਣ ਅੰਦਾਜ ਵਿਚ ਬਾਖੂਬੀ ਕੀਤਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰੈਜੀਡੇਂਟ ਪੰਕਜ ਗੌਤਮ, ਖਜ਼ਾਨਚੀ ਰਾਹੁਲ ਅਗਰਵਾਲ, ਸਾਬਕਾ ਪ੍ਰਧਾਨ ਸਤੀਸ਼ ਜੈਨ, ਡਾ: ਚਿਮਨ ਅਰੋੜਾ, ਮਹਿੰਦਰ ਸੇਠੀ, ਸਾਬਕਾ ਪ੍ਰਧਾਨ ਨਿਖਿਲ ਗੁਪਤਾ ਤੋਂ ਇਲਾਵਾ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਨਿਖਿਲ ਵਧਵਾ, ਰਮਨ ਨਹਿਰਾ, ਵਿਸ਼ਵਾਮਿੱਤਰ ਸ਼ਰਮਾ, ਬੌਬੀ ਸਚਦੇਵਾ, ਹਰਭਜਨ ਸਿੰਘ ਲੱਕੀ ਆਦਿ ਹਾਜ਼ਰ ਸਨ।
0 Comments