ਵਾਤਾਵਰਣ ਸੰਭਾਲਨ ਦਾ ਮੁੱਦਾ, ਦੁਨੀਆਂ ਭਰ ਵਿਚ ਸਭ ਤੋਂ ਗੰਭੀਰ ਮੁੱਦਾ : ਕੁਲਵਿੰਦਰ ਬਾਘਾ


ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਆਪਣੇ ਜਨਮ ਦਿਨ ਮੌਕੇ 150 ਪੌਦੇ ਲਗਾਏ

ਹਰ ਇੱਕ ਵਿਆਕਤੀ ਆਪਣੇ ਜਨਮ ਦਿਨ ਤੇ ਖੁਸ਼ੀ-ਗਮੀ ਦੇ ਮੌਕੇ ਵੱਧ ਤੋਂ ਵੱਧ ਪੌਦੇ ਲਗਾਵੇ : ਰਾਜ਼ੇਸ਼ ਬਾਘਾ, ਅਮਰ ਸ਼੍ਰੀ ਵਾਸਤਵ

ਜਲੰਧਰ 18 ਜੁਲਾਈ (ਅਮਰਜੀਤ ਸਿੰਘ)- ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਪਿੰਡ ਬੋਲੀਨਾ ਦੋਆਬਾ ਨੇ ਆਪਣੇ ਜਨਮ ਦਿਨ ਮੌਕੇ 150 ਪੌਦੇ ਲਗਾ ਕੇ ਵਾਤਾਵਰਣ ਸੰਭਾਲਨ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ। ਇਸ ਮੌਕੇ ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਅਤੇ ਹਰ ਇਨਸਾਨ ਨੂੰ ਦਰੱਖਤਾਂ ਦੀ ਗਿਣਤੀ ਵਧਾਉਣ ’ਚ ਵਿਸ਼ੇਸ਼ ਯੋਗਦਾਨ ਪਾਉਣਾਂ ਚਾਹਦਾ ਹੈ। ਕੁਲਵਿੰਦਰ ਬਾਘਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੇ ਬੱਚਿਆਂ ਅਤੇ ਸਟਾਫ ਨੂੰ ਨਾਲ ਲੈ ਕੇ ਪੌਦੇ ਲਗਾਉਣ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਪਹਿਲ ਕਦਮੀ ਕੀਤੀ। ਪੌਦੇ ਲਗਾਉਣ ਦੀ ਰਸਮ ਦੀ ਸ਼ੁਰੂਆਤ ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਵਿਸ਼ੇਸ਼ ਤੋਰ ਤੇ ਪੁੱਜ ਕੇ ਕੀਤੀ। ਇਸ ਮੌਕੇ ਕੁਲਵਿੰਦਰ ਬਾਘਾ ਨੇ ਕਿਹਾ ਜ਼ਿਆਦਾਤਰ ਮੁਹਿੰਮਾਂ ਕੇਵਲ ਬੂਟੇ ਲਗਾਉਣ ਤੱਕ ਹੀ ਸੀਮਿਤ ਹੁੰਦੀਆਂ ਹਨ ਪ੍ਰੰਤੂ ਇਹ ਜੋ 150 ਪੌਦਾ ਲਗਾਇਆ ਗਿਆ ਹੈ ਇਨ੍ਹਾਂ ਬੂਟਿਆਂ ਦੀ ਦੇਖਭਾਲ ਅਤੇ ਪਾਣੀ ਦੇਣ ਦਾ ਕੰਮ ਵੀ ਕੀਤਾ ਜਾਵੇਗਾ। ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਕਿਹਾ ਕਿ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਸਾਰਿਆਂ ਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਤਪਸ਼ ਦੇ ਮੱਦੇਨਜ਼ਰ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਅੱਜ ਦਾ ਖਚੀਲਾਂ ਮਨੁੱਖ ਆਪਣੀ ਸੋਹਰਤਾਂ ਨੂੰ ਉੱਚਾ ਚੁੱਕਣ ਲਈ ਸਮਾਗਮਾਂ ’ਤੇ ਲੱਖਾਂ ਰੁਪਏ ਫਾਲਤੂ ਖਰਚ ਕਰਦਾ ਹੈ, ਪਰ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸਾਹ ਦਾ ਬਦੋਬਸਤ ਨਹੀ ਕਰ ਰਿਹਾ, ਜੋ ਬਹੁਤ ਜਰੂਰੀ ਹੈ, ਉਨ੍ਹਾਂ ਨੇ ਬੇਲੋੜਾ ਖਰਚ ਬਚਾਅ ਕੇ ਕੁਦਰਤ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ, ਸਮਾਜ ਸੇਵਕ ਤਰਲੋਕ ਸਿੰਘ ਸਰਾਂ ਤੇ ਐਡਵੋਕੇਟ ਯੁਵਰਾਜ ਸਿੰਘ ਨੇ ਕਿਹਾ  ਸਾਨੂੰ ਕੁਦਰਤ ਨਾਲ ਜੁੜਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸਕੂਲੀ ਬਚਿਆਂ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਖੁਸ਼ੀ ਗਮੀ ਦੇ ਮੋਕੇ ’ਤੇ ਪੌਦੇ ਜਰੂਰ ਲਗਾਉਣ। ਬੂਟੇ ਸਾਡੇ ਜੀਵਨ ਦਾ ਜਰੂਰੀ ਅੰਗ ਹਨ, ਜੋ ਵਾਤਾਵਰਨ ਨੂੰ ਸਾਫ ਸੁਥਰਾ ਕਰਕੇ ਸਾਡੇ ਜੀਵਨ ਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ। ਕਿਹਾ ਕਿ ਆਉਣ ਵਾਲੀਆਂ ਨਸਲਾਂ ਨੂੰ ਸੁਰੱਖਿਅਤ ਰੱਖਣ ਲਈ ਵੱਡੀ ਤਾਦਾਦ ਵਿਚ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣ ਦੀ ਵੱਡੀ ਲੋੜ ਹੈ। ਸਰਪੰਚ ਕੁਲਵਿੰਦਰ ਬਾਘਾ ਨੇ ਕਿਹਾ ਵਾਤਾਵਰਣ ਸੰਭਾਲਨ ਦਾ ਮੁੱਦਾ ਇਸ ਵੱਲੋਂ ਦੁਨੀਆਂ ਭਰ ਵਿਚ ਸਭ ਤੋਂ ਗੰਭੀਰ ਮੁੱਦਾ ਹੈ ਅਤੇ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਕਿਉਂਕਿ ਬੂਟੇ ਧਰਤੀ ਦਾ ਸ਼ਿੰਗਾਰ ਦੇ ਨਾਲ ਨਾਲ ਜੀਵਨ ਦੇਣ ਵਾਲੇ ਵੀ ਹਨ, ਇਹ ਧਰਤੀ ’ਤੇ ਵੱਧ ਰਹੇ ਤਾਪਮਾਨ ਤੇ ਵਾਤਾਵਰਨ ਦੇ ਅਸੰਤੁਲਨ ਨੂੰ ਰੋਕਣ ਲਈ ਸਹਾਈ ਹਨ। ਇਸ ਲਈ ਬੂਟੇ ਲਗਾਉਣ ਤੋਂ ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਇਸ ਮੌਕੇ ਸਕੂਲ ਇੰਸਪੈਕਟਰ ਬਲਜੀਤ ਸਿੰਘ ਐਸਐਚਉ ਥਾਣਾ ਪਤਾਰਾ, ਪਿ੍ਰੰਸੀਪਲ ਰਿਤੂ ਕੋਲ, ਟੀਚਰ ਪਰਮਜੀਤ ਕੌਰ, ਅਨੂੰ, ਅਮਨਦੀਪ ਸਿੰਘ, ਰਘੁਨਾਥ, ਹਰਵਿੰਦਰਪਾਲ, ਅਮਨਦੀਪ ਕੁਮਾਰ, ਪਾਲਾ ਬਾਬਾ, ਰਵੀ ਬਾਘਾ, ਬਲਜੀਤ ਬਾਘਾ, ਸੁਖਵਿੰਦਰ ਕੁਮਾਰ, ਗੋਪੀ ਤੇ ਸਕੂਲ ਸਟਾਫ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। 


Post a Comment

0 Comments