ਕਪੂਰ ਪਿੰਡ ਵਾਲੇ ਦੇਵਾ ਜਸਵਿੰਦਰ ਕੌਰ ਅੰਜੂ ਜੀ ਇੰਗਲੈਂਡ ਦੇ ਦੌਰੇ ਤੋਂ ਵਾਪਸ ਜਲੰਧਰ ਪਰਤੇ

ਕਪੂਰ ਪਿੰਡ ਵਾਪਸ ਆਉਣ ਸਮੇਂ ਵਿਦੇਸ਼ ਦੀ ਧਰਤੀ ਤੇ ਸੇਵਾਦਾਰਾਂ ਨਾਲ ਦੇਵਾ ਜਸਵਿੰਦਰ ਕੌਰ ਅੰਜੂ ਜੀ।


ਇੰਗਲੈਂਡ ਦੀ ਧਰਤੀ ਤੇ ਮਿਲੇ ਸੰਗਤਾਂ ਦੇ ਅਥਾਹ ਪਿਆਰ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ : ਦੇਵਾ ਜਸਵਿੰਦਰ ਕੌਰ ਅੰਜੂ ਜੀ

ਜਲੰਧਰ 4 ਜੁਲਾਈ (ਅਮਰਜੀਤ ਸਿੰਘ)- ਇੰਗਲੈਂਡ ਦੇ 11 ਦਿਨਾਂ ਦੌਰੇ ਦੌਰਾਨ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀਆਂ ਸ਼ਰਧਾਲੂ ਸੰਗਤਾਂ ਨੇ ਸਾਨੂੰ ਬਹੁਤ ਪਿਆਰ ਤੇ ਮਾਣ ਬਖਸ਼ਿਆ। ਜੋ ਕਿ ਇੱਕ ਯਾਦਗਾਰ ਬਣ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਦੀ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਨੇ ਵਿਦੇਸ਼ ਤੋਂ ਭਾਰਤ ਵਾਪਸ ਪਰਤ ਕੇ ਕਪੂਰ ਪਿੰਡ ਵਿਖੇ ਕੀਤਾ। ਇੰਗਲੈਂਡ ਵਿਖੇ ਮਾਤਾ ਪਰਮਦੇਵਾ ਜੀ ਦੇ ਇੱਕ ਸ਼ਰਧਾਲੂ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਰੱਖੇ ਗਏ ਸਮਾਰੋਹ ਮੌਕੇ ਦੇਵਾ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਸ਼੍ਰੀ ਪਰਮਦੇਵਾ ਮਾਤਾ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਦੌਰਾਨ ਕੀਤਾ। ਬੀਤੀ 4 ਜੁਲਾਈ ਨੂੰ ਦੇਵਾ ਜੀ ਕਪੂਰ ਪਿੰਡ ਵਿਖੇ ਇੰਗਲੈਂਡ ਤੋਂ ਵਾਪਸ ਪਰਤ ਆਏ ਹਨ। ਸ਼੍ਰੀ ਪਰਮਦੇਵਾ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਵੱਲੋਂਕਪੂਰ ਪਿੰਡ ਵਿਖੇ ਪੁੱਜਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਦੇਵਾ ਜਸਵਿੰਦਰ ਕੌਰ ਜੀ ਨੇ ਕਿਹਾ ਕਪੂਰ ਪਿੰਡ ਅਤੇ ਸੂਰਿਆ ਇੰਨਕਲੇਵ ਸਥਿਤ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਮੰਦਿਰ ਵਿਚ ਅਗਸਤ ਮਹੀਨੇ ਤੋਂ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਦੇਵਾ ਜੀ ਨਾਲ ਸਕੱਤਰ ਨਰਿੰਦਰ ਸਿੰਘ ਸੋਨੂੰ, ਰਵਿੰਦਰ ਸਿੰਘ ਸੈਣੀ, ਅਨੁਰੀਤ ਸੈਣੀ, ਅਭੈ ਸੈਣੀ ਵੀ ਮੌਜੂਦ ਸਨ।


Post a Comment

0 Comments