ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਮਹਾਨ ਕੀਰਤਨ ਦਰਬਾਰ ਸਜਾਏ


ਦੇਸ਼ਾਂ ਵਿਦੇਸ਼ਾਂ ਤੋਂ ਪੰਜ ਦਿਨਾਂ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰਦੇ ਹੋਏ ਛੇਵੇਂ ਪਾਤਸ਼ਾਹ ਜੀ ਦੀ ਆਸ਼ੀਰਵਾਦ ਪ੍ਰਾਪਤ ਕੀਤਾ

ਅਮਰਜੀਤ ਸਿੰਘ ਜੰਡ ਸਿੰਘਾ- ਜੰਡੂ ਸਿੰਘਾ ਵਿੱਚ ਮੋਜੂਦ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ (ਜੰਡੂ ਸਿੰਘਾ) ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 39ਵੇਂ ਮਹਾਨ ਕੀਰਤਨ ਦਰਬਾਰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਲੜ੍ਹੀਵਾਰ ਚੱਲ ਰਹੇ 13 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਮਹਾਨ ਕੀਤਰਨ ਦਰਬਾਰ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਬਲਜੀਤ ਸਿੰਘ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਕਮਲ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਸਿੰਘ ਸਭਾ ਮਾਡਲ ਟਾਉਨ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਹਜੂਰੀ ਰਾਗੀ ਗੁ. ਥੜਾ ਸਾਹਿਬ ਪਿੰਡ ਹਜ਼ਾਰਾ, ਭਾਈ ਚਰਨਜੀਤ ਸਿੰਘ ਹਰੀਪੁਰ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ, ਰਾਗੀ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਕਰਵਾਏ ਅਮਿ੍ਰਤ ਸੰਚਾਰ ਵਿੱਚ 16 ਪ੍ਰਾਣੀੇ ਖੰਡੇ ਬਾਟੇ ਦਾ ਅਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ। ਇਨ੍ਹਾਂ ਸਮਾਗਮਾਂ ਮੌਕੇ ਸੰਗਤਾਂ ਲਈ ਸਿੰਘ ਹਸਪਤਾਲ ਜੰਡੂ ਸਿੰਘਾ ਦੇ ਡਾਕਟਰ ਹਰਵਿੰਦਰ ਸਿੰਘ ਦੀ ਅਗਵਾਹੀ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਅਨੂਪ੍ਰੀਤ ਤੇ ਸਟਾਫ ਮੰਜੂ, ਸੋਨੀਆ, ਰਵਨੀਤ, ਬਸੰਤ ਵੱਲੋਂ 276 ਦੇ ਕਰੀਬ ਮਰੀਜ਼ਾਂ ਦਾ ਫ੍ਰੀ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਤੇ ਲੋੜਵੰਦਾਂ ਦੇ 67 ਸ਼ੂਗਰ ਟੈਸਟ ਵੀ ਫ੍ਰੀ ਕੀਤੇ ਗਏ। ਪ੍ਰਧਾਨ ਭੁਪਿੰਦਰ ਸਿੰਘ ਸੰਘਾ ਵੱਲੋਂ ਸਮੂਹ ਹਸਪਤਾਲ ਸਟਾਫ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਤੇ ਸਮੂਹ ਮੈਂਬਰਾਂ ਨੇ ਸਰਬੰਤ ਸੰਗਤਾਂ, ਸੇਵਾਦਾਰਾਂ ਦਾ ਵਿਸ਼ੇਸ਼ ਤੋਰ ਤੇ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਕੀਰਤਨ ਦਰਬਾਰ ਦੇ ਸਮਾਗਮਾਂ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਠੰਡਿਆਂ ਦੇ ਲੰਗਰ, ਲੱਸੀ ਦੇ ਲੰਗਰ, ਛਬੀਲਾਂ ਦੇ ਲੰਗਰ, ਕੁਲਫੀਆਂ ਦੇ ਲੰਗਰ ਤੇ ਗੁਰੂ ਅਤੁੱਟ ਲੰਗਰ ਵੀ ਲਗਾਏ ਗਏ। ਅੱਜ 5 ਜੁਲਾਈ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਪਰਮਜੀਤ ਸਿੰਘ ਸੰਘਾ ਦੇ ਪਰਿਵਾਰ ਵੱਲੋਂ ਨਿਭਾਈ ਗਈ। ਅੱਜ ਦੇ ਸਮਾਗਮਾਂ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਦਫਤਰ ਇੰਚਾਰਜ਼, ਕਰਨੈਲ ਸਿੰਘ ਸਟੋਰ ਇੰਚਾਰਜ਼, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ, ਮਨਜੋਤ ਸਿੰਘ ਤੇ ਸਾਥੀ, ਬਲਜੀਤ ਸਿੰਘ ਬੱਲੀ, ਸਰਬਜੋਤ ਸਿੰਘ ਤੇ ਸਾਥੀ, ਸੁਰਜੀਤ ਸਿੰਘ ਰੀਹਲ, ਮਾ. ਗੁਰਦੀਪ ਸਿੰਘ, ਮਨਜੀਤ ਸਿੰਘ ਮਿੰਟੂ ਸਾਬਕਾ ਪੰਚ, ਜਥੇਦਾਰ ਕੁਲਵਿੰਦਰ ਸਿੰਘ ਮੁੰਡੀ ਕਬੂਲਪੁਰ, ਨੰਬਰਦਾਰ ਜਸਵੀਰ ਸਿੰਘ, ਸਰਬਜੀਤ ਸਿੰਘ ਸਾਬੀ, ਗੁਰਦਿਆਲ ਸਿੰਘ ਕਪੂਰ ਪਿੰਡ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ। 

Post a Comment

0 Comments