ਸ਼ਹੀਦ ਬਾਬਾ ਗੰਡਾ ਸਿੰਘ ਜੀ ਪਿੰਡ ਪੰਡੋਰੀ ਨਿੱਝਰਾਂ ਦੇ ਤਪ ਅਸਥਾਨਾਂ ਤੇ ਲੈਂਟਰ ਪਾਇਆ ਗਿਆ


ਆਦਮਪੁਰ/ਜਲੰਧਰ 05 ਜੁਲਾਈ (ਅਮਰਜੀਤ ਸਿੰਘ, ਦਲਜੀਤ ਕਲਸੀ)-
ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਹਮੇਸ਼ਾ ਹੀ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਜਿੱਥੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰਨ ਲਈ ਮੋਹਰੀ ਹੈਂ ਉਥੇ ਹੀ ਸੇਵਾ ਸੁਸਾਇਟੀ ਧਾਰਮਿਕ ਕਾਰਜਾਂ ਲਈ ਵੀ ਪੂਰੀ ਤਰ੍ਹਾਂ ਵੱਚਨਬੱਧ ਹੈਂ। ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਹੁਣਾਂ ਕਿਹਾ ਕਿ ਇਹ ਤਪ ਅਸਥਾਨ ਸ਼ਹੀਦ ਬਾਬਾ ਗੰਡਾ ਸਿੰਘ ਜੀ, ਪਿੰਡ ਪੰਡੋਰੀ ਨਿੱਝਰਾਂ ਤੋਂ ਸਾਰੋਬਾਦ ਰੋੜ ਤੇ ਸਥਿਤ ਹੈ। ਜਿਸ ਦੀ ਸਾਰੀ ਹੀ ਨਵੀਂ ਬਿਲਡਿੰਗ ਦੀ ਉਸਾਰੀ ਨਗਰ ਨਿਵਾਸੀ, ਇਲਾਕ਼ਾ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਤੇ ਭੈਣਾਂ ਦੇ ਵੱਡੇ ਸਹਿਯੋਗ ਨਾਲ ਬੜੇ ਜ਼ੰਗੀ ਪੱਧਰ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਕੁਝ ਦਿਨ ਪਹਿਲਾਂ ਹੀ ਡੇਰਾ ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ ਮਾਣਕੋ ਜੱਬੜ ਦੇ ਸਰਪ੍ਰਸਤ ਬਾਬਾ ਜਨਕ ਸਿੰਘ ਜੀ, ਬਾਬਾ ਮੋਹਨ ਸਿੰਘ ਜੀ ਇਸ ਬਿਲਡਿੰਗ ਦਾ ਨੀਂਹ ਪੱਥਰ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੱਖ ਕੇ ਗਏ ਸਨ। ਜਿਸ ਦਾ ਅੱਜ 2400 ਸਕੇਅਰ ਫੁੱਟ ਲੈਟਰ ਸਰਬੱਤ ਸਾਧ ਸੰਗਤਾਂ ਦੀ ਹਾਜ਼ਰੀ ਵਿੱਚ ਪਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੇ ਤਪ ਅਸਥਾਨਾਂ ਤੇ ਉਚੇਰੇ ਤੌਰ ਤੇ ਨਤਮਸਤਕ ਹੋਣ ਲਈ ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨਾ, ਐਡਵੋਕੇਟ ਯੁਵਰਾਜ ਸਿੰਘ, ਸਮਾਜਸੇਵੀ ਹਨੀ ਭੱਟੀ ਇੱਕ ਵਿਸ਼ੇਸ਼ ਸੱਦੇ ਤੇ ਪੁੱਜੇ। ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਸਮੂਹ ਐਨ.ਆਰ.ਆਈ ਵੀਰਾਂ ਤੇ ਭੈਣਾਂ, ਮੀਡੀਆ ਤੇ ਸੂਰਮਾ ਪੰਜਾਬ, ਖ਼ਬਰਸਾਰ ਪੰਜਾਬ ਅਦਾਰੇ ਦੀ ਟੀਮ ਦਾ ਧੰਨਵਾਦ ਕੀਤਾ। 

Post a Comment

0 Comments