ਵਾਤਾਵਰਨ ਤੇ ਮਨੁੱਖਤਾ ਨੂੰ ਬਚਾਉਣ ਲਈ, ਰੁੱਖ ਲਗਾਉਣੇ ਬਹੁਤ ਜਰੂਰੀ : ਬਾਬਾ ਰਾਮੇ ਸ਼ਾਹ ਜੀ, ਸੰਤ ਰਾਮ ਸਰੂਪ ਗਿਆਨੀ ਜੀ


ਜੰਡੂ ਸਿੰਘਾ ਦੀ ਸ਼ਿਵ ਮੰਦਿਰ ਕਾਲੋਨੀ ਵਿੱਖੇ ਲਗਾਏ ਪੌਦੇ

ਆਦਮਪੁਰ 29 ਜੁਲਾਈ (ਅਮਰਜੀਤ ਸਿੰਘ)- ਦਿਨੋਂ ਦਿਨ ਗੰਦਲੇ ਹੋ ਰਹੇ ਵਾਤਾਵਰਨ ਤੇ ਧੜਾਧੜ ਹੋ ਰਹੀ ਰੁੱਖਾਂ ਦੀ ਕਟਾਈ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਜਿਸ ਨਾਲ ਮਨੁੱਖੀ ਜੀਵਨ, ਜਾਨਵਰਾਂ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਸਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਰੱਲ ਮਿੱਲ ਕੇ ਹੰਭਲਾ ਮਾਰਨਾ ਪਵੇਗਾ। ਜਿਸਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਰਾਮੇ ਸ਼ਾਹ ਜੀ ਮੁੱਖ ਸੇਵਾਦਾਰ ਦਰਬਾਰ ਸਖੀ ਸਰਵਰ ਲੱਖਾਂ ਦਾ ਦਾਤਾ ਜੰਡੂ ਸਿੰਘਾ, ਸੰਤ ਰਾਮ ਸਰੂਪ ਗਿਆਨੀ ਜੀ ਮੁੱਖ ਸੇਵਾਦਾਰ ਡੇਰਾ ਨਿਉ ਰਤਨਪੁਰੀ ਪਿੰਡ ਖੰਨੀ ਤੇ ਪੋਲੀਆਂ ਨੇ ਜੰਡੂ ਸਿੰਘਾ ਦੀ ਸ਼ਿਵ ਮੰਦਿਰ ਕਾਲੌਨੀ ਵਿੱਖੇ ਪੌਦੇ ਲਗਾਉਣ ਦੀ ਸ਼ੁਰੂਆਤੀ ਰਸਮ ਨਿਭਾਉਣ ਵੇਲੇ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਕਿਹਾ ਸਾਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣਾਂ ਪਵੇਗਾ ਜਦ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਫ ਸੁਥਰੇ ਵਾਤਾਵਰਨ ਵਿੱਚ ਸਾਹ ਲੈ ਸਕਣਗੀਆਂ। ਉਨਾਂ ਕਿਹਾ ਅੱਜ ਦੇ ਦੌਰ ਵਿੱਚ ਵਾਤਾਵਰਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਬਚਣ ਲਈ ਤੇ ਆਕਸੀਜਨ ਦੀ ਮਾਤਰਾ ਨੂੰ ਵਧਾਉਣ ਲਈ ਵਤਾਵਰਨ ਨੂੰ ਹਰਿਆ ਭਰਿਆ ਰੱਖਣਾਂ ਪਵੇਗਾ। ਇਸ ਮੌਕੇ ਉਚੇਚੇ ਤੇਰ ਤੇ ਪੁੱਜੇ ਐਡਵੋਕੇਟ ਪ੍ਰਵੀਨ ਕੁਮਾਰ ਕੰਗਣੀਵਾਲ, ਬੀਬੀ ਕਰਮਜੀਤ ਕੌਰ ਪ੍ਰਧਾਨ ਬਿਰਧ ਸੇਵਾ ਆਸ਼ਰਮ ਪਿੰਡ ਬੁਡਿਆਣਾ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਦੋਆਬਾ, ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ, ਕਪਿੱਲ ਸ਼ਾਹ, ਮੋਹਨ ਸ਼ਾਹ, ਸ਼ਿਵਾਨੰਦ ਸਿੰਘ (ਸ਼ਿਵਾ), ਸੁਖਦੇਵ ਸਿੰਘ ਸੰਘਾ (ਪ੍ਰਧਾਨ ਹਿਉਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ), ਡਾ. ਜਤਿੰਦਰ ਸਿੰਘ, ਕੁਲਦੀਪ ਸਿੰਘ ਸਹੋਤਾ, ਮਨਿੰਦਰ ਸਿੰਘ, ਸੋਹਣ ਲਾਲ ਝੱਮਟ, ਅਰਵਿੰਦ ਬੰਗੜ. ਡਾ. ਅਮਰਜੀਤ ਸਿੰਘ ਨੇ ਕਿਹਾ ਸਾਡੇ ਚੁਗਿਰਦੇ ਤੇ ਵਾਤਾਵਰਨ ਨੂੰ ਅੱਜ ਦੇ ਦੌਰ ਵਿੱਚ ਸ਼ੁੱਧ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਈ ਰੱਖਣ ਲਈ ਬੂਟਿਆਂ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾ ਕਿਹਾ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਤੇ ਪਾਣੀ ਦੇ ਸੋਮੇਂ ਲਗਾਤਾਰ ਸੁੱਕਣ ਦੀ ਕਗਾਰ ਤੇ ਪਹੁੰਚ ਗਏ ਹਨ। ਇਸ ਲਈ ਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ। ਇਸ ਮੌਕੇ ਤੇ ਲਖਵੀਰ ਕੈਲੇ, ਦੇਵ ਰਾਜ ਸਾਬੀ, ਰਵਿੰਦਰ ਹੈਪੀ, ਜਸਕਰਨ ਕਮਲ, ਮੋਹਣ ਲਾਲ ਸਾਬਕਾ ਪਟਵਾਰੀ, ਰਾਕੇਸ਼ ਕੁਮਾਰ ਸੰਧੂ ਪਤਾਰਾ, ਰਵਿੰਦਰ ਕੁਮਾਰ ਹੈਪੀ (ਬੀਨਾ ਬਰਤਨ ਭੰਢਾਰ), ਦਲਜੀਤ ਸਿੰਘ ਕਲੀ ਚੂਹੜਵਾਲੀ, ਹਰਜਿੰਦਰ ਸਿੰਘ ਧੋਗੜੀ, ਨੀਰਜ਼ ਸ਼ਰਮਾਂ, ਦਲੀਪ ਕੁਮਾਰ ਸ਼ਿਵ ਮੰਦਿਰ ਜੰਡੂ ਸਿੰਘਾ, ਰਾਮ ਲੁਬਾਇਆ, ਰਾਜੂ ਮੰਡਲ, ਰਾਜ਼ੇਸ਼ ਮੰਡਲ, ਜਲਪ੍ਰੀਤ ਸਿੰਘ ਤੇ ਹੋਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।


Post a Comment

0 Comments