ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਅੱਖਾਂ ਦਾ ਫ੍ਰੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ


217 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਕਰਵਾਇਆ ਚੈਅਕੱਪ, 16 ਮਰੀਜ਼ਾਂ ਦੀ ਆਪਰੇਸ਼ਨ ਵਾਸਤੇ ਹੋਈ ਚੋਣ

ਸਿਵਲ ਹਸਪਤਾਲ ਜਲੰਧਰ ਵਿਖੇ 31 ਜੁਲਾਈ ਦਿਨ ਬੁੱਧਵਾਰ ਨੂੰ 16 ਮਰੀਜ਼ਾਂ ਦੇ ਹੋਣਗੇ, ਅੱਖਾਂ ਦੇ ਫ੍ਰੀ ਆਪਰੇਸ਼ਨ

ਆਦਮਪੁਰ 28 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਲੋਕ ਭਲਾਈ ਦੇ ਕਾਰਜ਼ ਤਹਿਤ ਅੱਖਾਂ ਫ੍ਰੀ ਜਾਂਚ ਤੇ ਆਪਰੇਸ਼ਨ ਕੈਂਪ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਿਵਲ ਹਸਪਤਾਲ ਜਲੰਧਰ ਦੀ ਅਗਵਾਈ ਵਿੱਚ ਹਮਸਫਰ ਯੂਥ ਕਲੱਬ ਜਲੰਧਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਆਪਣਾ ਚੈਅਕੱਪ ਕਰਵਾਉਣ ਆਏ ਮਰੀਜ਼ਾਂ ਨੂੰ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਤੇ ਹਮਸਫ਼ਰ ਯੂਥ ਕਲੱਬ ਵਲੋਂ ਦਵਾਈਆਂ ਮੁਫਤ ਵੰਡੀਆਂ ਗਈਆਂ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਅੱਖਾਂ ਦੇ ਚੈਕਅਪ ਕੈਂਪ ਵਿੱਚ 217 ਮਰੀਜ਼ਾਂ ਦੀਆਂ ਅੱਖਾਂ ਦੇ ਚੈਕਅੱਪ ਕੀਤੇ ਗਏ ਜਿਨਾਂ ਵਿੱਚੋਂ 16 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਜਲੰਧਰ ਸਿਵਿਲ ਹਸਪਤਾਲ ਅੱਖਾਂ ਦੇ ਵਿਭਾਗ ਵੱਲੋਂ ਬੁੱਧਵਾਰ ਨੂੰ ਕੀਤੇੇ ਜਾਣਗੇ ਅਤੇ ਇਸ ਸਬੰਧੀ ਸਾਰੇ ਟੈਸਟ ਅਤੇ ਚੈਕਅੱਪ ਮੁਫਤ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਸਿਵਿਲ ਹਸਪਤਾਲ ਜਲੰਧਰ ਅੱਖਾਂ ਦੇ ਵਿਭਾਗ ਦੇ ਮਾਹਿਰ ਡਾ. ਗੁਰਪ੍ਰੀਤ ਕੌਰ, ਡਾ. ਅਸ਼ਵਨੀਂ ਕੁਮਾਰ, ਸਟਾਫ ਨਰਸ ਅਮਰਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਦਸਿਆ ਕਿ ਹਮਸਫਰ ਯੂਥ ਕਲੱਬ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਅੱਖਾਂ ਦੇ ਵਿਭਾਗ ਨਾਲ ਮਿਲ ਕੇ ਅੱਖਾਂ ਦੇ ਚੈਕਅੱਪ ਤੇ ਆਪਰੇਸ਼ਨ ਕੈਂਪ ਦਾ ਆਯੋਜਨ ਕਰ ਰਹੀ ਹੈ। ਇਸ ਮੌਕੇ ਤੇ ਰੋਹਿੱਤ ਭਟੋਆ ਨੇ ਦਸਿਆ ਕਿ ਆਪਰੇਸ਼ਨ ਦਾ ਸਾਰਾ ਖਰਚਾ ਜਲੰਧਰ ਸਿਵਲ ਹਸਪਤਾਲ ਜਲੰਧਰ, ਹਮਸਫਰ ਯੂਥ ਕਲੱਬ, ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮਰੀਜ਼ਾਂ ਨੂੰ ਲੈ ਕੇ ਆਉਣ ਤੇ ਜਾਣ ਦਾ ਖਰਚਾ ਵੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੀ ਕਰੇਗੀ। ਇਸ ਮੌਕੇ ਤੇ ਜਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਜਲੰਧਰ ਸ. ਕੁਲਵਿੰਦਰ ਸਿੰਘ ਕੈਂਪ ਵਿੱਚ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਉਚੇਚੇ ਤੋਰ ਤੇ ਪੁੱਜੇ। ਉਨ੍ਹਾਂ ਹਮਸਫਰ ਯੂਥ ਕਲੱਬ ਤੇ ਗੁਰੂ ਘਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪਿੰਡ ਦੇ ਸੂਝਵਾਨ ਵਿਅਕਤੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹਮਸਫਰ ਯੂਥ ਕਲੱਬ ਵੱਲੋਂ ਲੱਗਣ ਵਾਲੇ ਜਾਗਰੂਕਤਾ ਕੈਂਪ ਦੌਰਾਨ ਐਸ.ਸੀ ਕਾਰਪਰੇਸ਼ਨ ਜਲੰਧਰ ਵੱਲੋਂ ਪੂਰਾ ਸਹਿਯੋਗ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਐਸ ਕਾਰਪੋਰੇਸ਼ਨ ਜਲੰਧਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਹਨ। ਉਹਨਾਂ ਬਾਰੇ ਡਰੋਲੀ ਕਲਾਂ ਵਿਖੇ ਕੈਂਪ ਦੌਰਾਨ ਆਉਣ ਵਾਲੇ ਲਾਭਪਾਤਰੀਆਂ ਜਰੂਰਤਮੰਦਾਂ ਨੂੰ ਸਰਕਾਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਚਾਨਣਾ ਵੀ ਪਾਇਆ ਗਿਆ। ਇਸ ਮੌਕੇ ਤੇ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ, ਪੂਨਮ ਭਾਟੀਆ ਡਾਇਰੈਕਟਰ ਸਬੰਧੀ ਵਿਭਾਗ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਜੋ ਕਿ ਐਮ.ਐਸ.ਐਮ.ਈ.ਪੀ.ਸੀ ਆਈ ਦੇ ਸਰਕਲ ਡਾਇਰੈਕਟਰ ਤੇ ਅਸਿਸਟੈਂਟ ਡਾਇਰੈਕਟਰ ਵੀ ਹਨ। ਇਸ ਮੌਕੇ ਤੇ ਸ਼ੋ.ਅ.ਦਲ ਦੇ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਵੀ ਕੈਂਪ ਵਿੱਚ ਹਾਜ਼ਰੀ ਲਗਵਾਉਣ ਵਾਸਤੇ ਪੁੱਜੇ। ਕੈਂਪ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਜਿਲ੍ਹਾਂ ਪ੍ਰਸ਼ਾਸ਼ਨ ਦੇ ਅਧਿਕਾਰੀ, ਡਾਕਟਰ ਸਹਿਬਾਨਾਂ ਤੇ ਹੋਰ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਸੈਕਟਰੀ ਰਣਵੀਰ ਪਾਲ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਕਰਮ ਸਿੰਘ, ਸਰਪੰਚ ਰਛਪਾਲ ਸਿੰਘ, ਪੰਚ ਜਸਪਾਲ ਸਿੰਘ, ਹਰਦਿਆਲ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਲਖਵੀਰ ਸਿੰਘ, ਸੁੱਖੀ ਦਾਉਦਪੁਰੀਆ, ਹੈਪੀ ਡਰੋਲੀ ਅਤੇ ਪ੍ਰਧਾਨ ਬੂਟਾ ਸਿੰਘ ਬਾਬਾ ਭਟੋਆ ਦਰਬਾਰ, ਅਸ਼ਵਨੀ ਗੌਤਮ ਗੈਸ ਏਜੰਸੀ ਆਦਮਪੁਰ, ਰੋਹਿੱਤ ਭਾਟੋਆ, ਪੂਨਮ ਭਾਟੋਆ, ਰਣਜੀਤ ਕੌਰ, ਦੇਵੀ ਕੁਮਾਰੀ,ਆਸ਼ੂ ਦੇਵੀ,  ਰਾਜਦੀਪ ਕੌਰ, ਗੁਰਪ੍ਰੀਤ ਬਸਰਾ, ਐਰਿੱਕ ਬਸਰਾ, ਹਰਵਿੰਦਰ ਕੁਮਾਰ, ਕੁਲਤਾਰ ਭਟੋਆ, ਬਲਵੀਰ ਕੁਮਾਰ, ਰਾਜਵਿੰਦਰ ਕੌਰ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਨੇ ਕੈਪ ਵਿੱਚ ਹਾਜ਼ਰੀ ਭਰੀ।

Post a Comment

0 Comments