14 ਅਗਸਤ ਬੁੱਧਵਾਰ ਨੂੰ ਕੁਸ਼ਟ ਆਸ਼ਰਮ ਜਲੰਧਰ ਵਿਖੇ ਹਮਸਫ਼ਰ ਯੂਥ ਕਲੱਬ ਮਨਾਏਗੀ ਅਪੰਗਾਂ ਲਈ ਕੈਂਪ ਦੇ ਰੂਪ ਵਿੱਚ ਆਜ਼ਾਦੀ ਦਿਵਸ




ਅਪੰਗਾਂ ਦਾ ਸਹਾਰਾ ਬਣਕੇ ਬਣਵਾਏਗੀ, ਅਪੰਗ ਪੱਤਰ ਤੇ ਲਗਵਾਏਗੀ1500 ਮਹੀਨਾ ਸਰਕਾਰੀ ਪੇਂਸ਼ਨ, ਹਮਸਫ਼ਰ ਯੂਥ ਕਲੱਬ - ਰੋਹਿਤ ਭਾਟੀਆ 

ਅਮਰਜੀਤ ਸਿੰਘ ਜੰਡੂ ਸਿੰਘਾ - ਹਮਸਫ਼ਰ ਯੂਥ ਕਲੱਬ 14 ਅਗਸਤ ਬੁੱਧਵਾਰ ਨੂੰ ਜਲੰਧਰ ਦੇ ਅਪੰਗ ਵਿਆਕਤੀਆਂ ਲਈ ਵਿਸ਼ੇਸ ਕੈਂਪ ਲਗਾ ਕੇ ਅਪੰਗਾਂ ਦੇ ਸਰਟੀਫਿਕੇਟ ਬਨਾਉਣ ਦਾ ਉਪਰਾਲਾ ਕਰ ਰਿਹਾ ਹੈ। ਹਮਸਫ਼ਰ ਯੂਥ ਕਲੱਬ ਮੁੱਖੀ ਅਧਿਕਾਰੀ ਰੋਹਿਤ ਭਾਟੀਆ, ਪੂਨਮ ਭਾਟੀਆ ਨੇ ਕੁਸ਼ਟ ਆਸ਼ਰਮ ਨਜ਼ਦੀਕ ਦੇਵੀ ਤਲਾਬ ਹਸਪਤਾਲ ਸ਼ਿਰਕਤ ਕੀਤੀ ਤਾਂ ਉੱਥੇ ਮੌਜੁਦ ਅਨੇਕਾਂ ਨੇ ਆਪਣਾ ਦੁੱਖ ਫਰੋਲਿਆ ਕੇ ਸਾਨੂੰ ਅਪੰਗ ਹੋਇਆਂ ਨੂੰ ਕਈ ਸਾਲ ਬੀਤ ਚੁੱਕੇ ਹਨ, ਨਾ ਸਾਡੇ ਅਪੰਗਾਂ ਕੋਲ ਅਪੰਗ ਦਸਤਾਵੇਜ਼ ਹਨ ਤੇ ਨਾ ਹੀ ਸਾਡੀ ਸਰਕਾਰੀ ਪੈਨਸ਼ਨ ਲੱਗੀ ਹੈ ਤੇ ਨਾ ਹੀ ਕਿਸੇ ਵੀ ਵੱਲੋਂ ਲਗਾਉਣ ਦੀ ਕੋਸ਼ਿਸ਼ ਹੀ ਕੀਤੀ ਗਈ। ਇਸ ਸਿਲਸਿਲੇ ਤੇ ਰੋਹਿਤ ਭਾਟੀਆ ਵੱਲੋ ਉਨ੍ਹਾਂ ਦੀ ਇਸ ਜ਼ਰੂਰਤ ਨੂੰ ਡੂੰਘਾਈ ਨਾਲ ਸਮਝਦਿਆਂ ਹੋਇਆਂ ਹਮਸਫ਼ਰ ਯੂਥ ਕਲੱਬ ਅਧੀਨ ਪਹਿਲਾਂ ਸਿਵਲ ਸਰਜਨ ਜਲੰਧਰ ਨੂੰ 14 ਅਗਸਤ ਦਿਨ ਬੁਧਵਾਰ ਨੂੰ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਕੁਸ਼ਟ ਆਸ਼ਰਮ ਵਿੱਖੇ ਅਪੰਗ ਸਰਟੀਫਿਕੇਟ ਬਣਾਉਣ ਦਾ ਵਿਸ਼ੇਸ਼ ਕੈਂਪ ਲਗਾਉਣ ਦੀ ਮਨਜ਼ੂਰੀ ਲਈ ਗਈ ਅਤੇ ਨਾਲ ਹੀ ਹਮਸਫ਼ਰ ਯੂਥ ਕਲੱਬ ਅਧਿਕਾਰੀਆਂ ਵੱਲੋ ਇਹ ਵੀ ਫੈਸਲਾ ਲਿਆ ਗਿਆ। ਕਿ 50 ਪ੍ਰਤੀਸ਼ਤ ਜਾਂ ਉਸਤੋਂ ਵੱਧ ਵਿਅਕਤੀਆਂ ਨੂੰ ਜਿਲ੍ਹਾ ਸਮਾਜਿਕ ਸੁਰਖਿਆ ਦੇ ਸਹਿਯੋਗ ਨਾਲ ਇਕ ਮਹੀਨੇ ਵਿੱਚ ਪੈਂਨਸ਼ਨ ਲਾਉਣ ਦਾ ਉਪਰਾਲਾ ਵੀ ਨਾਲ ਹੀ ਮੌਕੇ ਉੱਤੇ ਦਸਤਾਵੇਜ਼ ਸੰਪੂਰਨ ਕਰਕੇ ਜਿਲ੍ਹਾ ਰੈਡ ਕ੍ਰਾਸ ਰਾਹੀਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਭੇਜੇ ਜਾਣਗੇ। ਇੰਡੀਅਨ ਰੈਡ ਕਰਾਸ ਸੁਸਾਇਟੀ ਜਲੰਧਰ ਸੈਕਟਰੀ ਇੰਦਰ ਦੇਵ ਸਿੰਘ ਮਿਨਹਾਸ ਵੱਲੋਂ ਦੱਸਿਆ ਗਿਆ ਕਿ ਹਮਸਫ਼ਰ ਯੂਥ ਕਲੱਬ ਨਾਮ ਦੀ ਹਮਸਫ਼ਰ ਨਹੀਂ ਸਗੋਂ ਸੱਚੇ ਦਿਲੋਂ ਤੇ ਨਿਸਵਾਰਥ ਭਾਵਨਾ ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਡੂੰਘਾਈ ਨਾਲ ਸਮਝਦਿਆਂ ਸੋਚਦਿਆਂ ਪੂਰੇ ਜਿਲ੍ਹੇ ਦੇ ਪ੍ਰਸ਼ਾਂਸ਼ਨ ਨੂੰ ਨਾਲ ਲੈ ਕੇ ਚਲਦਿਆਂ ਕਾਰਜ ਕਰ ਰਹੀ ਹੈ। ਜਿਹਨਾਂ ਨੂੰ ਹਰ ਇੰਡੀਅਨ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋ ਲਾਈਫ ਟਾਈਮ ਮੈਂਬਰਸ਼ਿਪ ਸਰਟੀਫਿਕੇਟ ਦੇ ਨਾਲ ਵੀ ਨਵਾਜਿਆ ਗਿਆ ਹੈ। ਜਿਹਨਾਂ ਨੂੰ ਪ੍ਰਸ਼ਾਸ਼ਨ ਵੱਲੋ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਓਹਨਾਂ ਇਹ ਵੀ ਦਸਿਆ ਕਿ ਹਮਸਫ਼ਰ ਯੂਥ ਕਲੱਬ ਦੀ ਇਸ ਪਹਿਲ ਜੋ ਖ਼ਾਸ ਕਰ ਅਪੰਗ ਵਿਆਕਤੀਆਂ ਦੇ ਅਪੰਗ ਦਸਤਾਵੇਜ ਬਣਾਉਂਣ ਨੂੰ 14 ਅਗਸਤ ਦਿਨ ਬੁੱਧਵਾਰ ਨੂੰ ਜਲੰਧਰ ਦੇ ਦੇਵੀ ਤਲਾਬ ਹਸਪਤਾਲ ਨਜ਼ਦੀਕ ਕੁਸ਼ਟ ਆਸ਼ਰਮ ਵਿਖੇ ਕੈਂਪ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ ਇਸ ਮਹਾਨ ਕਾਰਜ਼ ਦੇ ਨਾਲ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਨਾਲ ਨਾਲ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੇ ਜਿਲ੍ਹਾ ਚਾਈਲਡ ਡਿਵਲੈਂਪਮੇਂਟ ਵਿਭਾਗ ਹਮਸਫ਼ਰ ਯੂਥ ਕਲੱਬ ਨਾਲ ਸੰਪੂਰਨ ਸਹਿਯੋਗ ਵੀ ਦਵੇਗਾ। ਇਸ ਮੌਕੇ ਹਮਸਫ਼ਰ ਯੂਥ ਕਲੱਬ ਡਾਇਰੈਕਟਰ ਪੂਨਮ ਭਾਟੀਆ ਵੱਲੋ ਜਲੰਧਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਾਡੀ ਅਪੰਗਾਂ ਪ੍ਰਤੀ ਗਤਿਵਿਧੀ ਵਿਚ ਹਮਸਫ਼ਰ ਕਲੱਬ ਦਾ ਹਮਸਫ਼ਰ ਬਣ ਕੇ ਸਹਿਯੋਗ ਕੀਤਾ ਜਾਵੇ। ਓਹਨਾ ਇਹ ਵੀ ਦਸਿਆ ਕਿ ਜਲੰਧਰ ਦੇ 50 ਤੋਂ ਵੱਧ ਪ੍ਰਤਿਸ਼ਤ ਅਪੰਗ ਵਿਅਕਤੀ ਸਾਡੇ ਨਾਲ ਸਿੱਧਾ ਇਸ ਨੰਬਰ ਉਤੇ 8847227820 ਸੰਪਰਕ ਕਰਕੇ ਅਪੰਗ ਪੱਤਰ ਤੇ ਪੈਂਨਸ਼ਨ ਲਗਵਾਉਣ ਵਿਚ ਮੁਫ਼ਤ ਮਦਦ ਲੈ ਸਕਦੇ ਹਨ।


Post a Comment

0 Comments