ਜਲੰਧਰ /ਮਕਸੂਦਾ 02 ਅਗਸਤ (ਅਵਤਾਰ ਸਿੰਘ ਮਾਧੋ ਪੁਰੀ)- ਸਥਾਨਕ ਲਾਡੋਵਾਲੀ ਰੋਡ ਉਪਰ ਸਥਿਤ ਦੁਆਬਾ ਗਰੁੱਪ ਆਫ ਸਕੂਲਜ ਦੀ ਪ੍ਰਬੰਧਕੀ ਕਮੇਟੀ ਮੈਨੇਜਰ ਜਸਜੀਤ ਸਿੰਘ ਰਾਏ ਦੀ ਰਹਿਨੁਮਾਈ ਵਿੱਚ ਵਾਤਾਵਰਣ ਦੀ ਸ਼ੁੱਧਤਾ ਮਨੋਰਥ ਲਈ ਸਕੂਲਾਂ ਦੇ ਵਿਹੜੇ ਪੌਦਾਰੋਪਣ ਮੁਹਿੰਮ ਵਿੱਢੀ ਗਈ।
ਪੌਦਾ ਰੋਪਣ ਮੁਹਿੰਮ, ਸ਼੍ਰੀ ਅਨੰਦ ਸਾਹਿਬ ਪਾਠ ਦੀਆਂ ਛੇ ਪੌੜੀਆਂ ਦਾ ਜਾਪ ਕਰ ਨਿਰਵਿਘਨ ਸੱਫਲਤਾ ਲਈ ਪਰਮਾਤਮਾ ਦਾ ਓਟ ਆਸਰਾ ਲੈਣ ਲਈ ਅਰਦਾਸ ਕਰ ਦੇਗ ਪ੍ਰਸਾਦ ਵੰਡ ਰਸਮੀ ਸ਼ੁਰੂਆਤ ਕੀਤੀ ਗਈ।
ਪ੍ਰਬੰਧਕੀ ਕਮੇਟੀ ਵਲੋਂ ਵਿਦਿਆ ਦੇ ਪ੍ਰਸਾਰ ਲਈ ਚਲਾਈ ਜਾਂਦੀਆਂ ਨਾਮਵਰ ਦੁਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਖੁਸਹਾਲ ਵਾਤਾਵਰਨੀ ਮਨੋਰਥ ਲਈ ਕਮੇਟੀ ਮੈਨੇਜਰ ਜਸਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ, ਪ੍ਰਿੰਸੀਪਲ ਤੇਗਾ ਸਿੰਘ ਸੰਧੂ ਤੇ ਅਧਿਆਪਕਾਂ ,ਵਿਦਿਆਰਥੀਆਂ ਨਾਲ ਮਿਲ 40 ਬੂਟੇ ਲਗਾਏ ਗਏ।
ਕਮੇਟੀ ਮੈਨੇਜਰ ਜਸਜੀਤ ਸਿੰਘ ਰਾਏ ਨੇ ਦਸਿਆ ਕਿ "ਇਕ ਰੁੱਖ ਸੌ ਸੁੱਖ " ਦੇ ਮਾਟੋ ਨੂੰ ਮੁੱਖ ਰੱਖਦਿਆਂ ਅੰਬ ,ਲਿੱਚੀ, ਕਿੰਨੂੰ ,ਮਾਲਟਾ, ਮੁਸਮੀ , ਨਿੰਬੂ ਆਦਿ ਛਾਂ ਤੇ ਫੱਲਦਾਰ ਬੂੱਟੇ ਸੰਸਥਾ ਦੇ ਵਿਹੜੇ ਵਾਤਾਵਰਨ ਦੀ ਸ਼ੁੱਧਤਾ, ਵਿਦਿਆਰਥੀਆਂ/ ਖਿਡਾਰੀਆਂ ਦੀ ਖੁਰਾਕੀ ਲੋੜ ਨੂੰ ਮੁੱਖ ਰੱਖਦਿਆਂ ਲਗਾਏ ਗਏ ਹਨ। ਅੱਜ ਵਿੱਢੀ ਮੁਹਿੰਮ ਅਗਾਂਹ ਵੀ ਜਾਰੀ ਰਹੇਗੀ ।
ਇਸ ਮੌਕੇ ਵਾਈਸ ਪ੍ਰਿੰਸੀਪਲ ਹਰਿੰਦਰ ਪਾਲ ਸਿੰਘ ਮੱਕੜ , ਸੁਮਨ ਸਲਵਾਨ , ਕਰਮਜੋਤ ਸਿੰਘ , ਮੁਨੀਸ਼ ਅਗਰਵਾਲ, ਅਮਰਿੰਦਰ ਜੀਤ ਸਿੰਘ ਸਿੱਧੂ, ਸੰਜੀਵ ਕੌਰ ਸੰਘਾ ,ਅਮੀਤਾ ਹਾਂਡਾ ਤੇ ਵਿਦਿਆਰਥੀਆਂ ਵਲੋਂ ਮਿਲ ਪੌਦੇ ਲਗਾਏ ਗਏ।
ਸਕੂਲ ਹੈਬ ਬੁਆਏ, ਹੋਡ ਗਰਲ ਤੇ ਰੋਲ ਮਾਡਲ ਭਵਨੀਸ਼ ਅਗਰਵਾਲ ਨੇ ਵੀ ਵਿਦਿਆਰਥੀਆਂ ਸੰਗ ਮਿਲ ਸਰਗਰਮੀ ਨਾਲ। ਭਾਗ ਲਿਆ।
ਇਸ ਮੌਕੇ ਵਾਤਾਵਰਨ ਪ੍ਰੇਮੀ ਅਮਰਜੀਤ ਸਿੰਘ ਸੱਚਦੇਵਾ ਤੇ ਗਿਆਨੀ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਵੱਡਮੁੱਲੇ ਸਹਿਯੋਗ ਲਈ ਸਾਮਲ ਹੋਏ।
0 Comments