ਜਲੰਧਰ - (ਅਮਰਜੀਤ ਸਿੰਘ)- ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਦੇ ਗ੍ਰਹਿ ਪਿੰਡ ਤੱਲ੍ਹਣ ਵਿਖੇ ਅਜਾਦੀ ਦਾ ਦਿਹਾੜਾ ਮਨਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਬਾਲੀ ਨੇ ਕਿਹਾ ਕਿ ਅੱਜ ਦੇ ਦਿਨ ਭਾਰਤੀ ਕ੍ਰਾਂਤੀਕਾਰੀਆਂ ਨੇ ਭਾਰਤ ਤੇ ਕਾਫੀ ਸਮੇਂ ਤੋਂ ਰਾਜ ਕਰ ਰਹੀ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਅਜ਼ਾਦ ਕਰਵਾ ਕੇ ਲੋਕਤੰਤਰੀ ਰਾਜ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਏਕੇ ਦੀ ਤਾਕਤ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਜ਼ੋ ਕੋਈ ਵੀ ਵਿਰੋਧੀ ਸਾਡੇ ਦੇਸ਼ ਭਾਰਤ ਵੱਲ ਮਾੜੀ ਨਿਗਾਹ ਨਾਲ ਨਾ ਦੇਖ ਸਕੇ। ਇਸ ਮੋਕੇ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਸਕੱਤਰ ਪ੍ਰਸ਼ੋਤਮ ਗੋਗੀ ਨੇ ਕਿਹਾ ਕੇ ਦੇਸ਼ ਦੀ ਉਨਤੀ ਤੇ ਤਰੱਕੀ ਲਈ ਆਪਸੀ ਇਕੱਠ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਆਪਣਾ ਦੇਸ਼ ਤਰੱਕੀ ਦੀ ਰਾਹ ਤੇ ਜਾ ਸਕਦਾ ਹੈ। ਇਸ ਮੌਕੇ ਬਾਲੀ ਵੱਲੋਂ ਦੇਸ਼ ਦਾ ਤਿਰੰਗਾ ਲਹਿਰਾਇਆ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਆਏ ਹੋਏ ਸਾਥੀਆਂ ਦਾ ਕੁਲਵਿੰਦਰ ਚਾਹਲ ਪੰਚ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਦੀਪ ਜੱਸੀ, ਦਵਿੰਦਰ ਕੇਲੇ, ਨਿਰਮਲ ਦਾਸ, ਰਜਿੰਦਰ ਬਾਲੀ, ਉਤਮ ਚਾਹਲ, ਬਲਵੀਰ ਲਾਲ ਬੀਰੂ, ਕੇਵਲ ਕ੍ਰਿਸ਼ਨ, ਅਸ਼ੋਕ ਕੁਮਾਰ, ਗੁਲਜ਼ਾਰ ਮੁਹੰਮਦ, ਅਮਨਿੰਦਰ ਸਿੰਘ, ਜਸਪ੍ਰੀਤ ਸਿੰਘ, ਭਿੰਦਾ, ਹੈਪੀ, ਜਸਪਾਲ ਕੋਟਲੀ, ਰਾਮੇਸ਼ ਕੁਮਾਰ, ਦੇਸ਼ ਰਾਜ ਜੱਸੀ, ਗੁਰਜੀਤ ਕੁਮਾਰ ਬਾਲੀ, ਰੋਬਿਨ ਕੇਲੇ, ਹਰਪ੍ਰੀਤ , ਰਾਹੁਲ, ਅਕਾਸ਼, ਜਸਵੀਰ ਕੁਮਾਰ, ਰੋਸ਼ਨ ਲਾਲ, ਪਰਮਜੀਤ ਬਿੱਟੂ, ਰਾਮ ਮੂਰਤੀ, ਲਕਸ਼ ਜੱਸੀ, ਸੁਮਿਤ ਬਾਲੀ, ਕਾਲੀ ਚਾਹਲ ਆਦਿ ਹਾਜ਼ਰ ਸਨ।
0 Comments