ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਆਜ਼ਾਦੀ ਦਿਵਸ ਮਨਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖ਼ੇ ਆਜ਼ਾਦੀ ਦਾ 78ਵਾਂ ਕੌਮੀ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਕੱਤਰ ਸ : ਸੁਰਜੀਤ ਸਿੰਘ ਜੀ ਚੀਮਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ  ‘ਜਨ- ਗਨ -ਮਨ’ ਗਾਇਆ। ਸਕੂਲ ਦੇ ਬੈਂਡ  ਗਰੁੱਪ ਨੇ ਵੱਖ- ਵੱਖ ਧੁਨਾਂ ਵਜਾ ਕੇ ਇਕ ਵਿਲੱਖਣ ਪ੍ਰਦਰਸ਼ਨ ਕੀਤਾ। ਐਨਸੀਸੀ ਵਾਲੇ ਬੱਚਿਆਂ ਨੇ ਪਰੇਡ ਮਾਰਚ ਕੀਤਾ ਅਤੇ ਛੋਟੇ ਬੱਚਿਆਂ ਨੇ ਡੰਬਲਸ, ਲੇਜੀਅਮ ਅਤੇ ਟਿੱਪਰੀ  ਦਾ  ਪ੍ਰਦਰਸ਼ਨ ਬਹੁਤ ਹੀ ਵਧੀਆਂ ਢੰਗ ਵਿੱਚ ਕੀਤਾ। ਸਕੂਲ ਦੇ ਬੱਚਿਆਂ ਨੇ ਨਾਟਕੀ ਅੰਦਾਜ਼ ਵਿੱਚ ਆਰੀਅਨ ਕਾਲ, ਮੋਰੀਆਂ ਸਮਰਾਜ, ਅਸ਼ੋਕਾ ਦੇ ਰਾਜ ਵਿੱਚ ਭਾਰਤ ਦੀ ਚਹੁਮੁਖੀ ਉੰਨਤੀ, ਮੁਗਲ ਅਤੇ ਬ੍ਰਿਟਿਸ਼ ਰਾਜ ਵਿੱਚ ਹੋਏ ਭਾਰਤੀਆਂ ਦੇ ਜ਼ੁਲਮ, ਜਲਿ੍ਹਆਂ ਵਾਲੇ ਬਾਗ ਦਾ ਸਾਕਾ ਬਹੁਤ ਹੀ ਵਧੀਆ ਢੰਗ ਵਿੱਚ ਦਿਖਾਇਆ। ਇਸ ਤੋਂ ਇਲਾਵਾ  ਬੱਚਿਆਂ ਨੇ ਕੂਕਾ ਲਹਿਰ ਦੇ ਸ਼ਹੀਦਾਂ, ਸੰਨ 1928 ਵਿੱਚ ਲਾਲਾ ਲਾਜਪਤ ਰਾਏ ਉੱਤੇ ਹੋਇਆ ਲਾਠੀ ਚਾਰਜ਼, ਮਹਾਤਮਾ ਗਾਂਧੀ ਦਾ ਸਤਿਆਗ੍ਰਹਿ ਅਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਦੀ ਫਾਂਸੀ ਆਦਿ ਦੀਆਂ ਸ਼ਹਾਦਤਾਂ ਦੀਆਂ ਝਲਕੀਆਂ ਬੱਚਿਆਂ ਨੇ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀਆਂ। ਸਕੂਲ ਦੇ ਇਕ ਵਿਦਿਆਰਥੀ ਨੇ ਬੜੇ ਹੀ ਗਰਮ ਜੋਸ਼ੀ ਅਤੇ ਉਤਸ਼ਾਹ ਨਾਲ ਸ਼ਹੀਦ ਊਧਮ  ਸਿੰਘ ਨੇ ਜਰਨਲ ਅਡਵਾਇਰ ਨੂੰ ਲੰਡਨ ਪਹੁੰਚ ਕੇ ਜਲਿ੍ਹਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਗੋਲੀ ਮਾਰ ਕੇ ਆਤਮ ਸਮਰਪਣ ਕਰਨ ਉੱਤੇ ਕਵਿਤਾ ‘ਮੈਨੂੰ ਫੜ  ਲੋ ਲੰਡਨ ਵਾਸੀਓ, ਮੈ ਖੜਾ ਪੁਕਾਰਾ‘  ਪੇਸ਼  ਕੀਤੀ। ਨਰਸਰੀ ਤੋਂ ਲੈਕੇ ਪੰਜਵੀ ਜਮਾਤ ਤੱਕ ਦੇ ਛੋਟੇ- ਛੋਟੇ ਬੱਚਿਆਂ ਨੇ ਫੈਂਸੀ ਡਰੈੱਸ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਬੱਚਿਆਂ ਨੇ ਆਜ਼ਾਦੀ ਦੇ ਸੂਰਮੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਰਾਣੀ ਲਕਸ਼ਮੀ ਬਾਈ ਪਹਿਰਾਵਿਆ ਵਿੱਚ ਸਭ ਦਾ ਮਨ ਮੋਹ ਲਿਆ ਅਤੇ ਇਨ੍ਹਾਂ ਪਹਿਰਾਵਿਆਂ ਨੂੰ ਪਾਕੇ ਸ਼ਹੀਦਾਂ  ਦੀ ਯਾਦ ਨੂੰ ਸਾਡੇ ਦਿਲਾਂ ਵਿੱਚ ਤਾਜ਼ਾ ਕਰ ਦਿੱਤਾ। ਕੁੜੀਆਂ ਅਤੇ ਮੁੰਡਿਆ ਨੇ ਦੇਸ਼ ਭਗਤੀ ਦੀਆਂ ਬੋਲੀਆਂ ਉੱਤੇ ਗਿੱਧਾ ਅਤੇ ਭੰਗੜਾ ਪਾ ਕੇ  ਇੱਕ ਵੱਖਰਾ ਮਾਹੌਲ ਸਿਰਜਕੇ ਵਾਹ-ਵਾਹ ਖੱਟੀ। 

   


ਇਸ ਮੌਕੇ ਉਤੇ ਸਕੂਲ ਦੀ ਡਾਇਰੈਕਟਰ ਨਿਸ਼ਾ ਮੜੀਆਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਕੂਲ ਦੇ ਸਕੱਤਰ ਸ : ਸੁਰਜੀਤ ਸਿੰਘ ਜੀ ਚੀਮਾਂ, ਡਾਇਰੈਕਟਰ ਨਿਸ਼ਾ ਮੜੀਆਂ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਹਾਦਤ ਦੇਣ ਵਾਲੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਾਨ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆਜ਼ਾਦੀ ਨੂੰ ਮਾਣਦੇ ਹੋਏ ਇਸ ਤੇ ਪਹਿਰਾ ਦੇਣ ਦੀ ਸਭ ਨੇ ਪ੍ਰਤਿਗਿਆ ਲਈ।

ਕੈਪਸ਼ਨ- ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਤਿੰਰਗਾ ਲਹਿਰਾਉਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਿਸ਼ਾ ਮੜੀਆਂ, ਪਿ੍ਰੰਸੀਪਲ ਅਮਿਤਾਲ ਕੌਰ ਤੇ ਹੋਰ।

Post a Comment

0 Comments