ਹੁਸ਼ਿਆਰਪੁਰ 21 ਅਗਸਤ (ਅਮਰਜੀਤ ਸਿੰਘ)- ਅੱਜ ਡਾ. ਪ੍ਰਦੀਪ ਸਿੰਘ ਨੇ ਬਤੌਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਵਜੋ ਅਹੁੱਦਾ ਸੰਭਾਲਿਆ। ਇਸ ਮੋਕੇ ਤੇ ਡਾ. ਸੁਰਿੰਦਰਪਾਲ ਕੋਰ, ਸੀਨੀਅਰ ਆਯੂਰਵੈਦਿਕ ਫੀਜੀਸ਼ਨ, ਆਯੂਰਵੈਦਿਕ ਮੇਡੀਕਲ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਹਰੀਸ਼ ਭਾਟੀਆ, ਜਨਰਲ ਸਕਤੱਰ ਡਾ. ਸ਼ਿਵਦੀਪ ਸਿੰਘ ਅਤੇ ਸ੍ਰੀਮਤੀ ਦਲਜੀਤ ਕੌਰ, ਸੁਪਰਡੰਟ-2, ਦਫਤਰ ਡੀ.ਏ.ਯੂ.ੳ ਹੁਸ਼ਿਆਰਪੁਰ ਵੱਲੋ ਬੁੱਕੇ ਦੇ ਕੇ ਡਾ. ਪ੍ਰਦੀਪ ਸਿੰਘ ਦਾ ਨਿੱਘਾ ਸਵਾਗਤ ਕੀਤਾ। ਇਸ ਮੋਕੇ ਤੇ ਡਾ. ਪ੍ਰਦੀਪ ਸਿੰਘ ਜੀ ਵੱਲੋ ਸਮੂਹ ਡਾਕਟਰ, ਉਪ ਵੈਦ, ਫੀਲਡ ਸਟਾਫ ਅਤੇ ਦਫਤਰੀ ਸਟਾਫ ਨੂੰ ਨਿਰਦੇਸ਼ ਦਿੱਤੇ ਗਏ ਕਿ ਆਪਣਾ ਕੰਮ ਪੂਰੀ ਤੰਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਜਾਵੇ। ਡਿਸਪੈਂਸਰੀ ਵਿੱਚ ਆਉਣ ਵਾਲੇ ਮਰੀਜਾਂ ਦਾ ਚੰਗੀ ਤਰਾਂ ਨਿਰੀਖਣ ਕਰਨ ਉਪਰੰਤ ਇਲਾਜ ਕੀਤਾ ਜਾਵੇ। ਬਜੁਰਗਾਂ ਅਤੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ । ਡਿਸਪੈਂਸਰੀ ਵਿੱਚ ਮੈਡੀਸਨਲ ਪਲਾਂਟ ਲਗਾਏ ਜਾਣ। ਪਿੰਡ ਵਾਸੀਆਂ ਨੂੰ ਆਯੂਰਵੈਦ ਅਤੇ ਯੋਗਾ ਪ੍ਰਣਾਲੀ ਪ੍ਰਤੀ ਜਾਗਰੂਕ ਕੀਤਾ ਜਾਵੇ। ਸਮੇਂ ਸਮੇਂ ਸਿਰ ਮੌਸਮੀ ਬਿਮਾਰੀਆ ਅਤੇ ਉਹਨਾ ਤੋ ਬਚਣ ਦੇ ਉਪਾਅ ਵੀ ਦੱਸੇ ਜਾਣ। ਹਰ ਮਹੀਨੇ ਮੈਡੀਕਲ ਕੈਂਪ ਵੀ ਲਗਾਏ ਜਾਣ ਤਾ ਜੋ ਇਸਦਾ ਫਾਇਦਾ ਜਿਆਦਾ ਤੋ ਜਿਆਦਾ ਲੋਕ ਉਠਾ ਸਕਣ। ਇਸ ਮੋਕੇ ਤੇ ਜ਼ਿਲ੍ਹਾ ਅਫਸਰ ਡਾ. ਪਧੀਪ ਸਿੰਘ ਜੀ ਵੱਲੋ ਯਕੀਨ ਦਿਵਾਇਆ ਗਿਆ ਕਿ ਮੈ ਆਪ ਸਭ ਲਈ ਹਰ ਸਮੇ ਹਾਜਰ ਰਹਾਂਗਾ ਤਾਂ ਜੋ ਆਪ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੋਕੇ ਤੇ ਡਾ. ਗਗਨਦੀਪ ਕੋਰ, ਡਾ. ਕਾਮਨੀ, ਡਾ. ਕਰੁਣਾ ਸ਼ਰਮਾ, ਸ਼੍ਰੀ ਡਿੰਪਲ ਸਿੰਘ ਕਲਰਕ, ਸ਼੍ਰੀਮਤੀ ਰੋਜੀ ਰਾਣੀ ਸਟੇਨੌ ਟਾਈਪਿਸਟ, ਸ਼੍ਰੀ ਮਨੁੰ ਬਾਂਸਲ ਉਪਵੈਦ ਹਾਜਰ ਸਨ।
0 Comments