ਜਲੰਧਰ 03 ਅਗਸਤ (ਅਮਰਜੀਤ ਸਿੰਘ)- ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਵੱਖ-ਵੱਖ ਮਾਮਲਿਆਂ ਚ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਐੱਸ.ਐੱਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮ ਰਵੀ ਸਿੰਘ ਉਰਫ਼ ਬੱਕਰਾ ਵਾਸੀ ਮਸੀਤ ਵਾਲੀ ਗਲੀ ਢਿੱਲਵਾਂ ਰੋਡ, ਜਲੰਧਰ ਖਿਲਾਫ਼ ਥਾਣਾ ਪਤਾਰਾ ਵਿਖੇ ਮੁਕੱਦਮਾ ਨੰਬਰ 95 ਮਿਤੀ 9 ਦਸੰਬਰ 2021 ਅ/ਧ 379 ਬੀ /411 ਤੇ ਮੁਕੱਦਮਾ ਨੰਬਰ-106 ਮਿਤੀ 30 ਦਸੰਬਰ 2021 ਅ/ਧ 379 ਬੀ /411 ਦਰਜ ਸਨ। ਮੁਲਜ਼ਮ ਦੋਹਾਂ ਮਾਮਲਿਆਂ ਚ ਭਗੌੜਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਪਹਿਲੇ ਮਾਮਲੇ ਚ ਮਿਤੀ 12 ਅਕਤੂਬਰ 2022 ਤੇ ਦੂਜੇ ਮਾਮਲੇ ਚ ਮਿਤੀ ਮਿਤੀ 26 ਅਕਤੂਬਰ 2022 ਨੂੰ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਿਤੀ 14 ਨਵੰਬਰ 2023 ਨੂੰ ਥਾਣਾ ਰਾਮਾ-ਮੰਡੀ ਵਿਖੇ ਅਧੀਨ ਧਾਰਾ 302/14/149 ਤੇ 25/27-54-59 ਅਸਲਾ ਐਕਟ ਦਰਜ ਹੋਏ ਮਾਮਲੇ ਚ ਥਾਣਾ ਰਾਮਾ-ਮੰਡੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦ ਕਰਵਾਇਆ ਗਿਆ ਸੀ, ਜਿਥੋਂ ਉਸ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਭੇਜਿਆ ਗਿਆ ਹੈ।
0 Comments