ਹੁਸ਼ਿਆਰਪੁਰ, ਹੁਸ਼ਿਆਰਪੁਰ - ਟਾਂਡਾ ਸੜਕ ਉਤੇ ਪੈਂਦੇ ਪਿੰਡ ਗੀਗਨੋਵਾਲ ਵਿਖੇ ਪਿੰਡ ਦੀਆਂ ਸਮੂਹ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਲੋਕ ਬੋਲੀਆਂ, ਪੀਂਘ ਝੂਟਣਾ ਅਤੇ ਹੋਰ ਗਤੀਵਿਧੀਆਂ ਕੀਤੀਆਂ ਗਈਆਂ।
ਮੁੱਖ ਮਹਿਮਾਨ ਵਜੋਂ ਪਿੰਡ ਦੀ ਧੀ ਅਤੇ ਏਆਈਜੀ ਮਨਜੀਤ ਕੌਰ ਸੀ ਆਈ ਡੀ ਜਲੰਧਰ ਜੋਨ ਨੇ ਰਿਬਨ ਕੱਟ ਕੇ ਸਮਾਗਮ ਦਾ ਆਰੰਭ ਕੀਤਾ। ਇਸ ਮੌਕੇ ਬਲਬੀਰ ਕੌਰ ਪੰਚ,
ਲਖਵੀਰ ਕੌਰ ਮੰਚ ਸੰਚਾਲਨ, ਸੰਦੀਪ ਕੌਰ, ਹਰਦੀਪ ਕੌਰ, ਜਗਦੀਪ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ
ਮਨਜੀਤ ਕੌਰ ਮੋਣਾ, ਮਨਜੀਤ ਕੌਰ ਅਤੇ
ਪਿੰਡ ਦੀਆ ਵਿਆਹੀਆਂ ਕੁੜੀਆਂ ਜੋ ਸਹੁਰੇ ਪਿੰਡ ਤੋਂ ਆਈਆਂ ਸੀ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ।
0 Comments