ਗੁਰਦਵਾਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਡਰੋਲੀ ਕਲਾਂ ਵਿਖੇ ਭਾਦੋਂ ਦੀ ਸੰਗਰਾਂਦ ਦਿਹਾੜੇ ਤੇ ਹੱਡੀਆਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ


ਕੈਂਪ ਦੌਰਾਨ 282 ਮਰੀਜਾਂ ਨੇ ਕਰਵਾਇਆ ਆਪਣੀਆਂ ਹੱਡੀਆਂ ਦਾ ਚੈੱਕਅਪ

ਐਸ.ਸੀ ਕਾਰਪੋਰੇਸ਼ਨ ਤੋਂ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਪੁੱਜੇ

ਆਦਮਪੁਰ/ਜਲੰਧਰ 17 ਅਗਸਤ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਭਾਂਦੋ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਦੇਖ-ਰੇਖ ਹੇਠ, ਐਨ.ਆਰ.ਆਈ ਸਮੂਹ ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ (ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ), ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਆਈਆਂ ਸੰਗਤਾਂ ਲਈ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਹੀ ਵਿੱਚ ਹੱਡੀਆਂ ਦਾ ਫਰੀ ਚੈੱਕਅਪ ਕੈਂਪ ਵੀ ਲਗਾਇਆ ਗਿਆ। 

        ਜਿਸ ਵਿੱਚ ਜੋੜਾਂ, ਹੱਡੀਆਂ, ਗੋਢਿਆਂ, ਮੋਢਿਆਂ ਦਾ ਮੁਫਤ ਚੈੱਕਅਪ ਸਿਵਲ ਹਸਪਤਾਲ ਦੇ ਆਰਥੋ ਵਿਭਾਗ ਦੇ ਮਾਹਿਰ ਡਾ. ਗੁਰਚੇਤਨ ਸਿੰਘ ਗਿੱਲ ਵੱਲੋ 282 ਮਰੀਜਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਟੋਆ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਤੇ ਜੀ.ਆਰ.ਡੀ ਕਲੀਨਿਕ ਦੇ ਡਾ. ਮਨਿੰਦਰ ਸਿੰਘ ਭਟੋਆ ਤੇ ਰੀਤੂ ਬਾਲਾ ਵੱਲੋ ਮਰੀਜਾਂ ਦੇ ਸਰੀਰਕ ਟੈਸਟ ਫ੍ਰੀ ਕੀਤੇ ਗਏ। ਇਸ ਮੌਕੇ ਤੇ  ਕੁਲਵਿੰਦਰ ਸਿੰਘ ਜ਼ਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਜਲੰਧਰ ਮੁੱਖ ਮਹਿਮਾਨ ਵੱਜੋਂ ਕੈਂਪ ਵਿੱਚ ਪੁੱਜੇ। ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ਼ਾਂ ਦੀ ਜਿਥੇ ਸ਼ਲਾਘਾ ਕੀਤੀ ਉਥੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਹਮਸਫ਼ਰ ਯੂਥ ਕਲੱਬ ਤੇ ਭਾਈ ਸੁਖਜੀਤ ਸਿੰਘ ਵੱਲੋਂ ਪਾਏ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀ ਮੈਂਬਰਾਂ ਵੱਲੋਂ ਡਾਕਟਰ ਸਹਿਬਾਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਜੀ.ਆਰ.ਡੀ ਕਲਿਨਿਕ ਦੇ ਡਾ. ਮਨਿੰਦਰ ਸਿੰਘ, ਰਿੱਤੂ ਬਾਲਾ, ਹਰਪ੍ਰੀਤ ਸਿੰਘ, ਕੋਮਲ, ਨਵਜੋਤ ਕੌਰ, ਵਿਸ਼ਾਲ, ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਟੋਆ, ਪੂਨਮ ਭਟੋਆ, ਦਿਵਿਆ ਬਸਰਾ, ਰਾਜਵੀਰ, ਬਸਰਾ, ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਸਵਰਨ ਸਿੰਘ, ਨਰਿੰਦਰ ਸਿੰਘ, ਕਰਮ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਸਰਪੰਚ ਰਛਪਾਲ ਸਿੰਘ, ਪੰਚ ਜਸਪਾਲ ਸਿੰਘ, ਹਰਦਿਆਲ ਸਿੰਘ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਹਾਜਰ ਸਨ।

Post a Comment

0 Comments