ਅਮਰਜੀਤ ਸਿੰਘ ਜੰਡੂ ਸਿੰਘਾ- ਸਭ ਤਹਿਸੀਲ ਆਦਮਪੁਰ ਵਿਖੇ 15 ਅਗਸਤ ਆਜ਼ਾਦੀ ਦਾ ਦਿਹਾੜਾ ਤਹਿਸੀਲਦਾਰ ਅਤੇ ਸਮੂਹ ਜਿਲਾ ਪ੍ਰਸ਼ਾਸਨ ਦੀ ਦੇਖਰੇਖ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਉੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦੇ ਸਟਾਫ ਅਤੇ ਬੱਚਿਆਂ ਨੂੰ ਵੀ ਇਸ ਸਮਾਗਮ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਇਸ ਮੌਕੇ ਸ਼੍ਰੀ ਨੇਕ ਚੰਦ ਲੈਕਚਰਾਰ ਪੰਜਾਬੀ ਨੇ ਇੱਕ ਦੇਸ਼ ਭਗਤੀ ਦਾ ਗੀਤ ਗਾਇਆ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਸਭ ਦਾ ਮੰਨ ਮੌਹ ਲਿਆ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸ਼੍ਰੀ ਨੇਕ ਚੰਦ ਲੈਕਚਰਾਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਆਦਮਪੁਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਚਿੰਨ ਦੇ ਉਨ੍ਹਾਂ ਦਾ ਸਨਮਾਨ ਕੀਤਾ। ਇਹ ਸਨਮਾਨ ਮਿਲਣ ਤੇ ਸਕੂਲ ਦੇ ਪ੍ਰਿੰਸੀਪਲ ਲਵਲੀਨ ਕੌਰ ਨੇ ਸਾਰੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਇਸ ਸਨਮਾਨ ਲਈ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਪ੍ਰੈਸ ਜਾਣਕਾਰੀ ਦੇਣ ਸਮੇਂ ਪਿ੍ਰੰਸੀਪਲ ਲਵਲੀਨ ਕੌਰ, ਲੈਕਚਰਾਰ ਨੇਕ ਚੰਦ, ਰਜਨੀ ਸੇਠੀ, ਸੁਰਿੰਦਰ ਕੌਰ, ਸੁਸ਼ਮਾ, ਸੋਨੀਆ ਕੁਮਾਰੀ, ਜਸਪਾਲ ਲਹਿਰੀ, ਰਤਿਕਾ ਖਨੇਜਾ, ਰਾਜੇਸ਼ ਕੁਮਾਰ, ਵੰਦਨਾਂ, ਪਰਵੀਨ ਕੌਰ, ਜਸਕਰਨ, ਰੋਹਿਤ ਕੁਮਾਰ, ਰਵਿੰਦਰ ਕੁਮਾਰ, ਨੀਤੂ ਸ਼ਰਮਾਂ, ਸੁਖਦੀਪ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ।
0 Comments