ਸ਼੍ਰੀ ਪਰਮਦੇਵਾ ਮੰਦਰ ’ਚ ਧਾਰਮਿਕ ਕਲਾਕਾਰਾਂ ਨੇ ਗਾਈ ਮਹਾਮਾਈ ਦੀ ਮਹਿਮਾ
ਜਲੰਧਰ 14 ਅਗਸਤ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਰ ਕਪੂਰ ਪਿੰਡ ਜ਼ਿਲਾ ਜਲੰਧਰ ਵਿਖੇ ਸਾਉਣ ਅਸ਼ਟਮੀ ਦਾ ਤਿਉਹਾਰ ਮੰਦਰ ਦੀ ਮੌਜੂਦਾ ਗੱਦੀਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਸਰਪ੍ਰਸਤੀ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਮੰਦਿਰ ਦੇ ਮੀਤ ਪ੍ਰਧਾਨ ਨਿਰੰਕਾਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਇਸ ਮੌਕੇ ਵਿਜੇ ਝੱਮਟ ਐਂਡ ਪਾਰਟੀ ਸਮੇਤ ਹੋਰਨਾਂ ਧਾਰਮਿਕ ਕਲਾਕਾਰਾਂ ਨੇ ਆਪਣੀ ਖੂਬਸੂਰਤ ਆਵਾਜ਼ ਰਾਹੀਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਨਾਲ ਜੋੜਿਆ ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਏ ਅਤੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਚੇਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਨੇ ਮੰਦਿਰ ਵਿਖੇ ਪੁੱਜੀਆਂ ਸੰਗਤਾਂ ਨੂੰ ਜਿਥੇ ਸਾਉਣ ਮਹੀਨੇ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਕਿਹਾ ਕਿ 5 ਤੋਂ 13 ਅਗਸਤ ਤਕ ਸਾਉਣ ਅਸ਼ਟਮੀ ਦੇ ਨਵਰਾਤਰਿਆਂ ਵਿਚ ਤਾਂ ਪੂਰੇ ਹੁਸ਼ਿਆਰਪੁਰ ਮਾਰਗ ’ਤੇ ਬਹੁਤ ਚਹਿਲ-ਪਹਿਲ ਦੇਖਣ ਨੂੰ ਮਿਲੀ। ਅੱਜ ਦੇ ਸਮਾਰੋਹ ਵਿਚ ਕੰਜਕ ਪੂਜਨ ਤੋਂ ਬਾਅਦ ਭੰਡਾਰਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਨਿਰੰਕਾਰ ਸਿੰਘ ਮੀਤ ਪ੍ਰਧਾਨ ਅਤੇ ਨਰਿੰਦਰ ਸਿੰਘ ਸੋਨੂੰ ਨੇ ਮੰਦਿਰ ਵਿਖੇ ਪੁੱਜੀਆਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗਾਇਕ ਕਲਾਕਾਰਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਵੀ ਕੀਤਾ।
0 Comments