ਕਪੂਰਥਲਾ ਪੁਲਿਸ ਵੱਲੋਂ ਨਜਾਇਜ ਅਸਲਾ ਪਿਸਟਲ ਤੇ 02 ਰੌਂਦ ਜਿੰਦਾ ਸਮੇਤ 01 ਦੋਸ਼ੀ ਗ੍ਰਿਫਤਾਰ


ਫਗਵਾੜਾ 14 ਸਤੰਬਰ (ਸ਼ਿਵ ਕੌੜਾ)- ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜਨ ਫਗਵਾੜਾ ਪੁਲਿਸ ਟੀਮ ਵੱਲੋਂ 01 ਪਿਸਟਲ .32 ਬੋਰ, 02 ਰੌਂਦ ਤੇ 01 ਮੈਗਜੀਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 46 ਮਿਤੀ 04-08-2024 ਅ/ਧ 25-54-59 ਅਸਲਾ ਐਕਟ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਵਿੱਚ ਦੋਸ਼ੀ ਪ੍ਰਭਜੋਤ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਖਲਿਆਣ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਦੋ ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਕੁਲਭੂਸ਼ਨ ਸੋਨੀ ਉਰਫ ਵਿਨੀ ਸੋਨੀ ਪੁਤਰ ਵਿਪਨ ਸੋਨੀ ਵਾਸੀ ਲਾਂਬਿਆ ਮੁਹੱਲਾ ਸਰਾਫਾਂ ਬਜਾਰ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ ਨਾਮਜਦ ਕੀਤਾ ਗਿਆ ਸੀ, ਜੋ ਕਿ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਚੱਲਿਆ ਆ ਰਿਹਾ ਸੀ ਜਿਸ ਦੀ ਗ੍ਰਿਫਤਾਰੀ ਲਈ ਉਹਨਾਂ ਦੀ ਸੁਪਵਰੀਜਨ ਹੇਠ ਅਤੇ ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ ਬਿਸ਼ਮਨ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਅਤੇ ਟੈਕਨੀਕਲੀ ਮੱਦਦ ਨਾਲ ਪੁਰਾਣੀ ਤਹਿਸੀਲ ਕਰਵਲ ਜਿਊਲਰਜ ਫਗਵਾੜਾ ਤੋਂ ਦੋਸ਼ੀ ਕੁਲਭੂਸ਼ਨ ਸੋਨੀ ਉਰਫ ਵਿਨੀ ਸੋਨੀ ਪੁਤਰ ਵਿਪਨ ਸੋਨੀ ਵਾਸੀ ਲਾਂਵਿਆ ਮੁਹੱਲਾ ਸਰਾਫਾ ਬਜਾਰ ਫਗਵਾੜਾ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋਂ ਇੱਕ ਨਜਾਇਜ ਪਿਸਟਲ .32 ਬੋਰ ਸਮੇਤ ਦੋ ਜਿੰਦਾ ਰੋਂਦ ਬ੍ਰਾਮਦ ਹੋਣ ਤੇ ਉਸ ਨੂੰ ਮੁਕੱਦਮਾ ਨੰਬਰ 46 ਮਿਤੀ 04-08- 2024 ਅ/ਧ 25-54-59 ਅਸਲਾ ਐਕਟ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਵੀ ਅਹਿਮ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈl

Post a Comment

0 Comments