ਥਾਣਾ ਰਾਵਲਪਿੰਡੀ ਪੁਲਿਸ ਵਲੋਂ ਐਨ.ਡੀ.ਪੀ.ਐਸ ਐਕਟ ਤਹਿਤ 2 ਤੇ ਮਾਮਲਾ ਦਰਜ

 


ਫਗਵਾੜਾ 28 ਸਤੰਬਰ (ਸ਼ਿਵ ਕੋੜਾ) -
ਸ਼੍ਰੀਮਤੀ ਵਤਸਲਾ ਗੁਪਤਾ ਐਸਐਸਪੀ ਸਾਹਿਬ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਸ਼੍ਰੀਮਤੀ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ, ਦਲਜੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੋਰਾਨ ਇੰਸਪੈਕਟਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀਆ ਹਦਾਇਤਾਂ ਤੇ SI ਗੁਰਵਿੰਦਰਪਾਲ 577/ਜਲੰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਰਾਵਲਪਿੰਡੀ ਤੋ ਪਾਸ਼ਟਾ ਨੂੰ ਜਾਦੀ ਸੜਕ ਤੇ ਲਿੰਕ ਰੋਡ ਪ੍ਰੇਮਪੁਰ ਮੋਜੂਦ ਸੀ ਤਾ ਪਿੰਡ ਪ੍ਰੇਮਪੁਰ ਵੱਲੋ ਦੋ ਮੋਨੇ ਨੌਜਵਾਨ ਆਉਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛਾਹ ਨੂੰ ਮੁੜਨ ਲੱਗੇ ਤਾ ਐਸ ਆਈ ਗੁਰਵਿੰਦਰਪਾਲ ਵੱਲੋ ਸਾਥੀ ਕਰਮਚਾਰੀਆ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਮੂਗੀਆ ਰੰਗ ਦੀ ਟੀ ਸ਼ਰਟ ਵਾਲੇ ਨੇ ਆਪਣਾ ਨਾਮ ਕੁਲਵੰਤ ਰਾਏ ਪੁੱਤਰ ਹਰੀਰਾਮ ਵਾਸੀ ਚਾਦਪੁਰ ਥਾਣਾ ਪਤਾਰਾ ਜਿਲਾ ਜਲੰਧਰ ਦੱਸਿਆ ਅਤੇ ਦੁਸਰੇ ਨੋਜਵਾਨ ਨੇ ਆਪਣਾ ਨਾਮ ਹਰੀਸ਼ ਨਾਹਰ ਪੁੱਤਰ ਤਰਸੇਮ ਲਾਲ ਵਾਸੀ ਚਾਦਪੁਰ ਥਾਣਾ ਪਤਾਰਾ ਜਿਲ ਜਲੰਧਰ ਦੱਸਿਆ ਜਿਹਨਾ ਦੀ ਜਾਬਤੇ ਅਨੁਸਾਰ ਕੀਤੀ ਗਈ ਜਿਹਨਾ ਦੀ ਤਲਾਸ਼ੀ ਦੋਰਾਨ 04 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁੱਕਦਮਾ ਨੰਬਰ 57 ਮਿਤੀ 26.9.2024 ਅ/ਧ 21-61-85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ

Post a Comment

0 Comments