ਨਕੋਦਰ ਦਾ ਸਲਾਨਾ ਛਿੰਝ ਮੇਲਾ ਮਿਤੀ 29 ਸਤੰਬਰ ਦਿਨ ਐਤਵਾਰ ਨੂੰ

ਨਕੋਦਰ (ਅਮਰਜੀਤ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਨਕੋਦਰ ਵਲੋਂ 29 ਸਤੰਬਰ ਦਿਨ ਐਤਵਾਰ ਨੂੰ ਨਕੋਦਰ ਦਾ ਸਲਾਨਾ ਛਿੰਝ ਮੇਲਾ 29 ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 2 ਵਜੇ ਦੁਸਹਿਰਾ ਗਰਾਂਉਂਡ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ।
ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਹਿੰਦੋਸਤਾਨ ਹੀ ਨਹੀਂ ਬਲਕਿ ਪੂਰੀ ਦੁਨੀਆਂ ਤੋਂ ਚੋਟੀ ਦੇ ਰੁਸਤਮ ਮੱਲ ਪਹੁੰਚ ਰਹੇ ਹਨ। ਜਿਸ ਵਿਚ ਪਟਕੇ ਦੀਆਂ ਕੁਸ਼ਤੀਆਂ ਦੇ ਰੁਸਤਮ ਮੱਲ ਪਹਿਲਵਾਨ ਮਿਰਜ਼ਾ ਇਰਾਨ, ਪਹਿਲਵਾਨ ਪ੍ਰਵੀਨ ਕੁਹਾਲੀ, ਪਹਿਲਵਾਨ ਰਾਜੂ ਰਾਈਏਵਾਲ, ਪਹਿਲਵਾਨ ਅਜੈ ਬਾਰਨ, ਪਹਿਲਵਾਨ ਵੱਡਾ ਜੱਸਾ ਬਾਹੜੋਵਾਲ ਅਤੇ ਪਹਿਲਵਾਨ ਬਾਜ ਰੌਣੀ ਪਹੁੰਚ ਰਹੇ ਹਨ। ਇਹ ਸਾਰੇ ਦੁਨੀਆਂ ਦੇ ਚੋਟੀ ਦੇ ਰੁਸਤਮ ਮੱਲ ਹਨ। ਇਸ ਤੋਂ ਇਲਾਵਾ ਸਪੈਸ਼ਲ ਅਕਰਸ਼ਨ ਦਾ ਕੇਂਦਰ ਪਹਿਲਵਾਨ ਦੇਵਾ ਥਾਪਾ ਨੇਪਾਲ ਦੀ ਕੁਸ਼ਤੀ ਹੋਵੇਗੀ। ਇਸ ਛਿੰਝ ਮੇਲੇ ਵਿੱਚ ਬੱਚਿਆਂ ਲਈ ਫ੍ਰੀ ਝੂਲੇ ਵੀ ਲਗਾਏ ਗਏ ਜਾਣਗੇ। ਐਡਵੋਕੇਟ ਨਾਗਰਾਜ ਨੇ ਅਪੀਲ ਕਰਦਿਆਂ ਕਿਹਾ ਕਿ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਗਰਾਊਂਡ ਤੱਕ ਲੈ ਕੇ ਆਓ। ਇਸ ਛਿੰਝ ਮੇਲੇ ਵਿੱਚ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਵੀ ਲੱਗੇਗਾ। ਛਿੰਝ ਮੇਲੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਜਿਸ ਵਿੱਚ ਚਾਹ ਕੌਫ਼ੀ ਤੇ ਪਕੌੜਿਆਂ ਦਾ ਲੰਗਰ, ਦੇਸੀ ਘਿਓ ਦੀ ਜਲੇਬੀਆਂ, ਕੇਸਰ ਬਦਾਮਾਂ ਵਾਲੀ ਖੀਰ, ਪਾਸਤਾ, ਫਰੂਟ ਦਾ ਖੁੱਲ੍ਹਾ ਲੰਗਰ ਚਲੇਗਾ। ਐਡਵੋਕੇਟ ਨਾਗਰਾਜ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Post a Comment

0 Comments