ਜਲੰਧਰ ਦੇ 950 ਤੋਂ ਵੱਧ ਪਿੰਡਾਂ ਦੀਆਂ ਲੜਕੀਆਂ ਲਈ ਮੁਫਤ ਹਸਪਤਾਲ਼ ਦੇ ਫਰੰਟ ਡੈਸਕ ਕੁਆਡੀਨੇਟਰ ਕੋਚਿੰਗ ਕੋਰਸ


ਕੋਰਸ ਪੂਰਾ ਕਰਨ ਵਾਲੀਆ ਵਿਦਿਆਰਥੀਆਂ ਨੂੰ 12 ਤੋਂ 15 ਹਜਾਰ ਦੀ ਮਿਲੇਗੀ ਪ੍ਰਾਈਵੇਟ ਨੌਕਰੀ

ਹਮਸਫਰ ਯੂਥ ਕਲੱਬ ਕਰਵਾਏਗਾ ਜਲੰਧਰ ਦੇ ਪਿੰਡਾ ਦੀਆਂ ਲੜਕੀਆਂ ਦਾ ਮੁਫ਼ਤ ਦਾਖਲਾ 

ਨੀਲਾ ਰਾਸ਼ਨ ਕਾਰਡ 10 ਵੀ ਪਾਸ ਸਰਟੀਫਿਕੇਟ ਤੇ 18 ਤੋਂ 35 ਸਾਲ ਤੱਕ ਉਮਰ ਦੀ ਹੱਦ

ਜਲੰਧਰ (ਬਿਊਰੌ)- ਦੀਨ ਦਿਆਲ ਉਪਾਧਿਆ ਗਰਾਮੀਨ ਕੌਸ਼ਲ ਵਿਕਾਸ ਯੋਜਨਾ ਤਹਿਤ ਜਿਲਾ ਜਲੰਧਰ ਦੇ 950 ਤੋਂ ਵੱਧ ਪਿੰਡਾਂ ਦੀਆਂ ਬੀ.ਪੀ.ਐਲ ਪਰਿਵਾਰਕ ਲੜਕੀਆਂ ਦੇ ਲਈ ਹਸਪਤਾਲ਼ ਦੇ ਫਰੰਟ ਡੈਸਕ ਕੋਆਰਡੀਨੇਟਰ ਦੀ 6 ਮਹੀਨੇ ਦਾ ਕੋਰਸ ਸੁਰਾਨੁਸੀ ਜਲੰਧਰ ਸੈਂਟਰ ਵਿਖੇ ਮੁਫਤ ਕੇਂਦਰ ਸਰਕਾਰ ਵਲੋਂ ਕਰਵਾਇਆ ਜਾਵੇਗਾ। ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਟੋਆ ਨੇ ਦੱਸਿਆ ਕਿ ਜਿਲਾ ਜਲੰਧਰ ਦੇ ਪਿੰਡ ਸੁਰਾਨੂੰਸੀ ਸੈਂਟਰ ਵਿਖੇ ਜਿਲਾ ਜਲੰਧਰ ਦੇ 950 ਤੋਂ ਵੱਧ ਪਿੰਡਾਂ ਦੀਆਂ 18 ਤੋਂ 35 ਸਾਲ ਤੱਕ ਲੜਕੀਆਂ ਲਈ ਮੁਫਤ ਛੇ ਮਹੀਨੇ ਦੀ ਹਸਪਤਾਲ ਫ਼ਰੰਟ ਡੈਸਕ ਕੋਆਰਡੀਨੇਟਰ ਅਪਰੇਟਰ ਦਾ ਮੁਫਤ ਕੋਰਸ ਸੈਂਟਰਲ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 18 ਸਾਲ ਤੋਂ 35 ਸਾਲ ਦੀਆਂ ਵਿਆਹੁਤਾ ਜਾਂ ਅਵੇਹੁਤਾ ਲੜਕੀਆਂ ਦਾਖਲਾ ਲੈ ਸਕਦੀਆਂ ਹਨ ਜਿਸਦੇ ਬੀਪੀਐਲ ਕਾਰਡ ਦਸਵੀਂ ਦਾ ਸਕੂਲ ਸਰਟੀਫਿਕੇਟ ਜਾਤੀ ਪ੍ਰਮਾਣ ਪੱਤਰ ਨੀਲਾ ਕਾਰਡ ਦੋ ਫੋਟੋਆਂ ਆਧਾਰ ਕਾਰਡ ਦੇ ਮੁਫਤ ਫਾਰਮ ਭਰਕੇ ਮੁਫਤ ਦਾਖਲੇ ਕਰਵਾਇ ਜਾਣਗੇ। ਕੋਰਸ ਸੰਪੂਰਨ ਕਰਨ ਵਾਲੀਆਂ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਰਕਾਰੀ ਸਰਟੀਫਿਕੇਟ ਦੇ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ 12000 ਤੋਂ 15 ਹਜਾਰ ਦੀ ਪ੍ਰਾਈਵੇਟ ਨੌਕਰੀ ਵੀ ਦਿੱਤੀ ਜਾਵੇਗੀ। ਆਵਾਜਾਈ ਸਾਧਨ ਦੀ ਸਹੂਲਤ ਦਾ ਉਪਲਬਧ ਵੀ ਹੋਵੇਗਾ ਕੋਰਸ ਮੁਕੰਮਲ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਜਿਲੇ ਵਿੱਚ ਰੋਜ਼ਗਾਰ ਵਿਭਾਗ ਵੱਲੋਂ ਕਾਰੋਬਾਰ ਦੇ ਨਾਲ ਵੀ ਜੋੜਨ ਵਿੱਚ ਸੰਪੂਰਨ ਮਦਦ ਕੀਤੀ ਜਾਵੇਗੀ। 16 ਸਤੰਬਰ  ਤੱਕ ਦਾਖਲਾ ਕਰਵਾਇਆ ਜਾ ਸਕਦਾ ਹੈ ਵਧੇਰੇ ਜਾਣਕਾਰੀ ਲਈ ਹਮਸਫਰ ਯੂਥ ਕਲੱਬ ਪ੍ਰਧਾਨ ਰੋਹਿਤ ਭਟੋਆ ਜਲੰਧਰ 6280879023 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Post a Comment

0 Comments