ਪੀੜਤ ਲੜਕੀ ਨੂੰ ਇਨਸਾਫ ਨਹੀ ਮਿਲਿਆ ਤਾਂ ਪੂਰਨ ਰੂਪ ਚ ਜਲੰਧਰ ਤੇ ਫਿਰ ਪੰਜਾਬ ਕਰਾਗੇ ਬੰਦ : ਸ.ਰਾਮ ਸਿੰਘ ਬੋਲੀਨਾ, ਨਵਦੀਪ ਦਕੋਹਾ, ਬਿੰਦਰ ਲਾਖਾ

ਜਲੰਧਰ : (ਬਿਊਰੌਂ)- ਐਸ.ਸੀ ਸਮਾਜ ਦੀ ਲੜਕੀ ਘਰ ਤੋ ਤਿੰਨ ਤਰੀਕ ਸਵੇਰੇ ਸਰਕਾਰੀ ਡਿਉਟੀ ਤੇ ਗਈ ਸੀ, ਜਿਸਨੂੰ ਕਿਡਨੈਪ ਕਰਕੇ ਸਮਾਜ ਦੇ ਦਰਿੰਦੀਆ ਵਲੋ ਗੈਗ ਰੇਪ ਕੀਤਾ ਗਿਆ/ ਉਨਾਂ ਦਰਿੰਦਿਆਂ ਨੇ ਲੜਕੀ ਨੂੰ ਮਾਰਨ ਦੀ ਆਪਣੇ ਵਲੋ ਕੋਈ ਕਸਰ ਨਹੀ ਛੱਡੀ, ਜੋ ਕਿ ਖੂਨ ਨਾਲ ਲੱਥਪਥ ਕਰਨਾਲ ਤੋ ਦੂਸਰੇ ਦਿਨ ਮਿਲੀ/ ਇਸ ਘਟਨਾ ਨਾਲ ਸੰਬੰਧਿਤ ਇਕ ਮੇਨ ਮੁਲਜ਼ਮ ਪੁਲਸ ਵਲੋ ਫੜਿਆ ਗਿਆ ਹੈ/ ਇਹਨਾ ਵਿਚਾਰਾ ਦਾ ਪ੍ਰਗਟਾਵਾ ਰਾਮ ਸਿੰਘ ਬੋਲੀਨਾ, ਬਿੰਦਰ ਲਾਖਾ ਸਾਬਕਾ ਐਮ.ਐਲ.ਏ ਕੈਡੀਡੇਟ ਹਲਕਾ ਪੱਛਮੀ ਬਹੁਜਨ ਸਮਾਜ ਪਾਰਟੀ ਅਤੇ ਨਵਦੀਪ ਦਕੋਹਾ ਸਟੂਡੈਂਟ ਯੂਥ ਫਰੰਟ ਪੰਜਾਬ ਨੇ ਪੁਲਿਸ ਪ੍ਰਸ਼ਾਸਨ ਨੂੰ  ਸਖਤ ਸਬਦਾ ਵਿੱਚ ਤਾੜਨਾ ਕੀਤੀ ਬਾਕੀ ਰਹਿੰਦੇ ਮੁਲਜਮਾਂ ਨੂੰ ਵੀ ਫੜ ਸਲਾਖਾ ਅੰਦਰ ਦਿਤਾ ਜਾਵੇ ਨਹੀ ਤਾਂ ਇੱਕ ਅੱਧੇ ਦਿਨ ਚ ਅਪਣਾਇਆ ਹਮ ਖਿਆਲੀ ਜਥੇਬੰਦੀਆ ਦੀ ਮੀਟਿੰਗ ਰੱਖ ਅਗਲੀ ਰੂਪ ਰੇਖਾ ਤਿਆਰ ਕਰ ਜਲੰਧਰ ਬੰਦ ਦੀ ਕਾਲ ਦਿੱਤੀ ਜਾਵੇਗੀ/ 

Post a Comment

0 Comments