ਰੋਪੜ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਰੋਪੜ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਰੋਪੜ ਵਿਖੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਹਰਚਰਨ ਕੌਰ ਤੂਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਸਵਪਨਜੀਤ ਕੌਰ ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਨੂੰ ਮੰਚ ਵੱਲੋਂ ਜੀ ਆਇਆਂ ਨੂੰ ਆਖਦਿਆਂ ਹੋਇਆਂ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾਕਟਰ ਤਰਸੇਮ ਸਿੰਘ, ਸਹਾਇਕ ਸਿਵਲ ਸਰਜਨ ਮੈਡਮ ਅੰਜੂ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਵਲਡ ਐਂਟੀ ਸੁਸਾਇਡ ਦਿਵਸ ਵੀ ਮਨਾਇਆ ਗਿਆ ਇਸ ਮੋਕੇ ਸਿਵਲ ਸਰਜਨ ਨੇ ਬੋਲਦਿਆਂ ਕਿਹਾ ਸੁਸਾਇਡ ਦਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਜਾਗਰੂਕਤਾ ਰਾਹੀਂ ਹੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀ ਵਰਗ ਅਤੇ ਆਮ ਜਨਤਾ ਸੁਸਾਇਡ ਕਰਨ ਤੋਂ ਪਹਿਲਾਂ ਇੱਕ ਵਾਰੀ ਹਸਪਤਾਲ ਵਿੱਚ ਤੜਫ਼ ਰਹੇ ਮਰੀਜ਼ਾਂ ਕੋਲ ਗੇੜਾ ਮਾਰ ਲੈਣਾ ਚਾਹੀਦਾ ਹੈ , ਕਿ ਉਹ ਜ਼ਿੰਦਗੀ ਜਿਉਂਣ ਲਈ ਕਿੰਨੇ ਪ੍ਰਮਾਤਮਾ ਦੇ ਤਰਲੇ ਕੱਢ ਰਹੇ ਹਨ ਇਸ ਕਰਕੇ ਆਪਣੀ ਜਿਉਂਣ ਲਈ ਨਿਰਾਸ਼ ਨਾ ਹੋਣ। ਇਸ ਮੌਕੇ ਡਾਕਟਰ ਸਵਪਨਜੀਤ ਕੌਰ ਨੇ ਕਿਹਾ ਮਨੁੱਖੀ ਅਧਿਕਾਰ ਮੰਚ ਪਿਛਲੇ ਲੰਮੇ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਮੋਢੀ ਬਣਕੇ ਵਿਚਰਦੇ ਆ ਰਹੇ ਹਨ ਉਸੇ ਲੜੀ ਤਹਿਤ ਅੱਜ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਮਾ ਚੌਧਰੀ ਜ਼ਿਲ੍ਹਾ ਕੋਆਰਡੀਨੇਟਰ ਇਸਤਰੀ ਵਿੰਗ, ਜ਼ਿਲ੍ਹਾ ਪ੍ਰਧਾਨ ਹਰਚਰਨ ਕੌਰ ਤੂਰ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਹਰਦੀਪ ਸਿੰਘ ਸੈਣੀ, ਬਲਾਕ ਚੇਅਰਪਰਸਨ ਇਸਤਰੀ ਵਿੰਗ ਦਵਿੰਦਰਜੀਤ ਕੌਰ, ਰੁਪਿੰਦਰ ਸਿੰਘ ਬਲਾਕ ਪ੍ਰਧਾਨ ਮੋਰਿੰਡਾ ਅਤੇ ਸਹਿਜਦੀਪ ਸਿੰਘ ਖੇੜਾ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।
0 Comments