ਫਗਵਾੜਾ :- (ਸ਼ਿਵ ਕੋੜਾ) - ਪ੍ਰਿੰਸੀਪਲ ਐਸੋਸੀਏਸ਼ਨ ਨਾਨ ਗੌਰਮਿੰਟ ਐਫਿਲੀਏਟਿਡ ਕਾਲਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਜਨਰਲ ਹਾਊਂਸ ਦੀ ਮੀਟਿੰਗ 27 ਸਤੰਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਈ ।ਇਸ ਮੀਟਿੰਗ ਵਿੱਚ ਡਾ.ਗੁਰਦੇਵ ਸਿੰਘ ਰੰਧਾਵਾ,ਪ੍ਰਿੰਸੀਪਲ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਨੂੰ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਿੰਸੀਪਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ । ਡਾ. ਅਜੈ ਸਰੀਨ, ਪ੍ਰਿੰਸੀਪਲ ਐਚ.ਐਮ.ਵੀ.ਕਾਲਜ ਜਲੰਧਰ ਨੂੰ ਸੀਨੀਅਰ ਮੀਤ ਪ੍ਰਧਾਨ,ਡਾ.ਸੁਰਿੰਦਰ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਨੂੰ ਮੀਤ ਪ੍ਰਧਾਨ,ਡਾ.ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਸਕੱਤਰ ਡਾ.ਪਰਦੀਪ ਭੰਡਾਰੀ ਦੋਆਬਾ ਕਾਲਜ ਜਲੰਧਰ ਨੂੰ ਵਿੱਤ ਸਕੱਤਰ,ਡਾ.ਅਨੂਪ ਪ੍ਰਿੰਸੀਪਲ ਡੀ.ਏ.ਵੀ.ਕਾਲਜ ਨਕੋਦਰ ਮੀਡੀਆ ਸਕੱਤਰ ਅਤੇ ਡਾ.ਬਲਵੰਤ ਸਿੰਘ ਸ੍ਰੀ ਗੁਰੂ ਅੰਗਦ ਦੇਵ ਕਾਲਜ ਖੰਡੂਰ ਸਾਹਿਬ, ਨੁੰ ਜੁਆਇੰਟ ਸਕੱਤਰ ਚੁਣ ਲਿਆ ਗਿਆ ਡਾ.ਜੁਗਰਾਜ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਬੇਗੋਵਾਲ,ਡਾ.ਰੀਨਾ ਤਲਵਾੜ ਪ੍ਰਿੰਸੀਪਲ ਸਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ,ਡਾ.ਪੂਜਾ ਪਰਾਸ਼ਰ ਪ੍ਰਿੰਸੀਪਲ ਐਸ.ਡੀ ਕਾਲਜ ਜਲੰਧਰ ਡਾ.ਸ਼ਵਿੰਦਰਪਾਲ ਪ੍ਰਿੰਸੀਪਲ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਅਤੇ ਡਾ. ਸਰਲਾ ਪ੍ਰਿੰਸੀਪਲ ਸ਼ਾਂਤੀ ਦੇਵੀ ਮਹਿਲਾ ਕਾਲਜ ਦੀਨਾ ਨਗਰ ਐਗਜੈਕਟਿਵ ਮੈਂਬਰ ਚੁਣੇ ਗਏ ।ਬਹੁਤ ਹੀ ਸੀਨੀਅਰ ਪ੍ਰਿੰਸੀਪਲ ਡਾ.ਮਹਿਲ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸਪੈਸ਼ਲ ਇਨਵਾਇਟੀ ਚੁਣ ਲਿਆ ਗਿਆ ਇਸ ਨਵੀਂ ਚੁਣੀ ਟੀਮ ਨੇ ਸਮੁੱਚੇ ਕਾਲਜਾਂ ਦੇ ਵਿੱਚ ਵਿਦਿਆ ਦਾ ਮਿਆਰ ਉੱਚਾ ਚੁੱਕਣ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਚਨਵੱਧਤਾ ਦੁਹਰਾਈ ਤਾਂ ਜੋ ਸਿਖਿਆ ਦਾ ਪ੍ਰਸਾਰ ਨਿਰਵਿਘਨ ਤਰੀਕੇ ਨਾਲ ਹੋ ਸਕੇ
0 Comments