ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਫਗਵਾੜਾ ਵਿਖੇ ਹੋਈ ਮੀਟਿੰਗ, ਕੀਤੀਆਂ ਗਈਆਂ ਅਹਿਮ ਨਿਯੁਕਤੀਆਂ

ਰਵਿਦਾਸੀਆ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ - ਮਨਜੀਤ ਬਾਲੀ 
          
ਜਲੰਧਰ 14 ਸਤੰਬਰ (ਅਮਰਜੀਤ ਸਿੰਘ)- ਅੱਜ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਮਨਜੀਤ ਬਾਲੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੇ ਗ੍ਰਹਿ ਫਗਵਾੜਾ ਵਿਖੇ ਹੋਈ। ਇਸ ਮੀਟਿੰਗ ਵਿੱਚ ਅਮਿਤ ਸਾਂਪਲਾ ਰਾਸ਼ਟਰੀ ਪ੍ਰਭਵਕਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਚ ਬਾਲੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਘਰ ਘਰ ਪਹੁਚਾਉਣ ਲਈ ਅਤੇ ਪੀਠ ਨੂੰ ਪੰਜਾਬ ਭਰ ਵਿੱਚ ਮਜ਼ਬੂਤ ਕਰਨ ਲਈ ਰਵਿਦਾਸੀਆ ਸਮਾਜ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਤਾਕਤ ਬਣਾ ਕੇ ਸਮਾਜ ਦੀ ਤਰੱਕੀ ਲਈ ਕੰਮ ਕਰਨ। ਅੱਜ ਮੀਟਿੰਗ ਵਿੱਚ ਰਵਿਦਾਸੀਆ ਸਮਾਜ ਦੇ ਮਿਹਨਤੀ ਅਤੇ ਰਵਿਦਾਸੀਆ ਸਮਾਜ ਪ੍ਰਤੀ ਉੱਚ ਪੱਧਰੀ ਸੇਵਾਵਾਂ ਕਰਨ ਵਾਲਿਆ ਦੀਆ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਰਾਮ ਸਾਂਪਲਾ ਨੂੰ ਪੰਜਾਬ ਦਾ ਮੀਤ ਪ੍ਰਧਾਨ, ਰਵਿੰਦਰ ਕੌਰ ਨੂੰ ਪੰਜਾਬ ਦਾ ਸਕੱਤਰ, ਯਸ਼ਪਾਲ ਬਸਰਾ ਨੂੰ ਪੰਜਾਬ ਦਾ ਪ੍ਰਵਕਤਾ ਅਤੇ ਅੰਜੂ ਨੂੰ ਐਗਜ਼ੀਕਿਊਟਿਵ ਮੈਂਬਰ ਬਣਾਇਆ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਅਤੇ ਰਾਸ਼ਟਰੀ ਪ੍ਰਭਵਕਤਾ ਅਮਿਤ ਸਾਂਪਲਾ ਆਸ਼ੂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਆਸ਼ੂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿਜੇ ਨਾਂਗਲਾ ਮੁਕੇਰੀਆਂ, ਹਰਦੀਪ ਜੱਸੀ, ਚਰਨਜੀਤ ਕੌਰ, ਜਸ਼ਨਦੀਪ ਸਿੰਘ, ਬਲਵੀਰ ਕੌਰ, ਕਰਨ ਸਿੰਘ ਆਦਿ ਹਾਜ਼ਰ ਸਨ।

Post a Comment

0 Comments