ਫਗਵਾੜਾ 22 ਸਤੰਬਰ (ਸ਼ਿਵ ਕੋੜਾ)- ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਸਾਲ 2024-25 ਲਈ ਚੁਣੇ ਗਏ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਤਾਜਪੋਸ਼ੀ ਦਾ ਸ਼ਾਨਦਾਰ ਸਮਾਗਮ ਹੋਟਲ ਮਿਰੈਕਲ ਬੰਗਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਕੀਤੀ। ਇਸ ਮੌਕੇ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਵੀ.ਐਮ.ਗੋਇਲ ਬਤੌਰ ਇੰਸਟਾਲੇਸ਼ਨ ਅਫਸਰ ਜਦਕਿ ਗੈਸਟ ਆਫ ਆਨਰ ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਜ਼ੋਨ ਚੇਅਰਮੈਨ ਲਾਇਨ ਇੰਦਰਜੀਤ ਸਿੰਘ, ਡਿਸਟ੍ਰਿਕਟ ਚੇਅਰਮੈਨ (ਕਨਵੈਨਸ਼ਨ) ਲਾਇਨ ਤਜਿੰਦਰ ਬਾਵਾ ਐਮ.ਜੇ.ਐਫ. ਸਨ। ਸਮਾਗਮ ਦੇ ਫੰਕਸ਼ਨ ਆਰਗਨਾਈਜਰ ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ ਅਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਸਨ। ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਸਾਲ 2024-25 ਲਈ ਨਵ-ਨਿਯੁਕਤ ਪ੍ਰਧਾਨ ਲਾਇਨ ਜੁਗਲ ਬਵੇਜਾ ਨੂੰ ਪ੍ਰਧਾਨ ਦੇ ਅਹੁਦੇ ਦੀਆਂ ਸ਼ਕਤੀਆਂ ਸੌਂਪਦਿਆਂ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਾਬਕਾ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨਾਲ ਸੀਟ ਦੀ ਅਦਲਾ-ਬਦਲੀ ਵੀ ਕਰਵਾਈ ਗਈ। ਉਨ੍ਹਾਂ ਨੇ ਅੰਤਰਰਾਸ਼ਟਰੀ ਪਿੰਨ ਲਗਾਈ ਅਤੇ ਕਲੱਬ ਮੈਂਬਰਾਂ ਨੂੰ ਸਰਟੀਫਿਕੇਟ ਭੇਟ ਕੀਤੇ। ਲਾਇਨ ਜੁਗਲ ਬਵੇਜਾ ਨੇ ਡਿਸਟ੍ਰਿਕਟ ਗਵਰਨਰ ਲਾਇਨ ਬੱਚਜੀਵੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਕਲੱਬ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਕੇ ਕਲੱਬ ਦੀ ਸਾਖ ਵਿੱਚ ਵਾਧਾ ਕਰਨਗੇ। ਇੰਸਟਾਲੇਸ਼ਨ ਅਫਸਰ ਲਾਇਨ ਵੀ.ਐਮ.ਗੋਇਲ ਨੇ ਲਾਇਨ ਜੁਗਲ ਬਵੇਜਾ ਅਤੇ ਉਹਨਾਂ ਦੀ ਟੀਮ ਵਿਚ ਸ਼ਾਮਲ ਲਾਇਨ ਜਸਬੀਰ ਮਾਹੀ ਸਕੱਤਰ, ਲਾਇਨ ਵਿਪਨ ਸਿੰਘ ਕੈਸ਼ੀਅਰ, ਲਾਇਨ ਸੰਜੇ ਤ੍ਰੇਹਨ ਪੀ.ਆਰ.ਓ. ਨੂੰ ਸਹੁੰ ਚੁਕਾਈ। ਲਾਇਨ ਆਸ਼ੂ ਮਾਰਕੰਡਾ, ਲਾਇਨ ਤਜਿੰਦਰ ਬਾਵਾ, ਲਾਇਨ ਅਤੁਲ ਜੈਨ ਅਤੇ ਲਾਇਨ ਸੁਨੀਲ ਢੀਂਗਰਾ ਆਦਿ ਨੇ ਲਾਇਨ ਜੁਗਲ ਬਵੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਇੱਕ ਮੋਹਰੀ ਸਮਾਜ ਸੇਵੀ ਸੰਸਥਾ ਹੈ ਜਿਸ ਦੀਆਂ ਸ਼ਾਖਾਵਾਂ ਵਿਸ਼ਵ ਭਰ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕਾਫੀ ਸਰਗਰਮ ਹਨ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਸਮਾਜ ਸੇਵਾ ਦੀਆਂ ਨਵੀਆਂ ਬੁਲੰਦੀਆਂ ਨੂੰ ਸਥਾਪਿਤ ਕਰੇਗੀ। ਗਾਇਕ ਜਸਵੀਰ ਮਾਹੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਲੋਕਗੀਤ ਪੇਸ਼ ਕਰਕੇ ਸਮਾਗਮ ਦੀ ਰੌਣਕ ਵਧਾਈ। ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਵਲੋਂ ਦੱਸ ਨਵੇਂ ਮੈਂਬਰਾਂ ਨੂੰ ਵੀ ਕਲੱਬ ਵਿਚ ਸ਼ਾਮਲ ਕਰਵਾਇਆ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਜਾਣੇ-ਪਛਾਣੇ ਅੰਦਾਜ਼ ਵਿਚ ਕੀਤਾ। ਇਸ ਦੌਰਾਨ ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
0 Comments