ਰਾਮ ਕੁਮਾਰ ਸੁੰਡ ਨੂੰ ਦਿੱਤੀ ਸ਼ਰਧਾਂਜਲੀ

ਅਮਰਜੀਤ ਸਿੰਘ ਜੰਡੂ ਸਿੰਘਾ : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੰਤ ਬਾਬਾ ਫੂਲ ਨਾਥ ਜੀ ਮਹਾਰਾਜ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਮਹਾਰਾਜ ਜੀ ਨਾਨਕ ਨਗਰੀ ਡੇਰਾ ਚਹੇੜੂ ਦੇ ਸ਼ਰਧਾਲੂ ਤੇ ਸੇਵਾਦਾਰ ਰਾਮ ਕੁਮਾਰ ਸੁੰਡ ਦੀ ਅੰਤਿਮ ਅਰਦਾਸ ਲਈ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ, ਸੰਤਗੜ੍ਹ, ਦਿੱਲੀ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਡੇਰੇ ਦੇ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੇਰੇ ਦੀ ਮੈਨੇਜਮੈਂਟ ਕਮੇਟੀ ਵੱਲੋਂ ਸੇਵਾਦਾਰ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਸਕੱਤਰ ਕਮਲਜੀਤ ਕੁਮਾਰ ਖੋਥੜਾਂ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਅਤੇ ਕੇਵਲ ਕ੍ਰਿਸ਼ਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਸਬੰਧੀ ਗੱਲਬਾਤ ਕਰਦਿਆਂ ਸਕੱਤਰ ਕਮਲਜੀਤ ਕੁਮਾਰ ਨੇ ਦੱਸਿਆ ਕਿ ਰਾਮ ਕੁਮਾਰ ਸੁੰਡ ਡੇਰਾ ਚਹੇੜੂ ਦੇ ਬੜੇ ਸਤਿਕਾਰਤ ਸ਼ਰਧਾਲੂ ਸਨ ਅਤੇ ਡੇਰੇ ਦੇ ਸਾਰੇ ਸਮਾਗਮਾਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਵਿਦੇਸ਼ ਦੌਰੇ 'ਤੇ ਹੋਣ ਕਾਰਨ ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਉਨ੍ਹਾਂ ਦੱਸਿਆ ਕਿ ਡੇਰੇ ਵੱਲੋਂ ਰਾਮ ਕੁਮਾਰ ਸੁੰਡ ਦੇ ਪੁੱਤਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਮਹਾਰਾਜ ਜੀ ਦਾ ਆਸ਼ੀਰਵਾਦ ਦਿੱਤਾ ਗਿਆ । 

Post a Comment

0 Comments