ਆਦਮਪੁਰ ਪੁਲਿਸ ਨੇ ਚੋਰੀ ਹੋਏ ਸਪਲੈਂਡਰ ਮੋਟਰਸਾਈਕਲ ਦੀ ਭਾਲ ਕਰਕੇ ਮਾਲਕ ਨੂੰ ਸੋਪਿਆ


ਅਮਰਜੀਤ ਸਿੰਘ ਜੰਡੂ ਸਿੰਘਾ-
ਬੀਤੇ ਦਿਨ ਸਿਵਲ ਹਸਪਤਾਲ ਆਦਮਪੁਰ ਵਿਚੋਂ ਸੁਖਵਿੰਦਰ ਸਿੰਘ ਸੰਘਾ ਪੁੱਤਰ ਸੋਹਣ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਦਾ ਸਪਲੈਂਡਰ ਮੋਟਰਸਾਈਕਲ ਪੀਬੀ08 ਡੀ ਯੂ 2835 ਹਸਪਤਾਲ ਵਿਚੋਂ ਚੋਰੀ ਹੋ ਗਿਆ ਸੀ। ਜਿਸਦੀ ਰਾਤੋਂ ਰਾਤ ਕੁਝ ਘਟਿੰਆਂ ਵਿੱਚ ਭਾਲ ਕਰਕੇ ਆਦਮਪੁਰ ਪੁਲਿਸ ਨ ਅੱਜ ਸਵੇਰੇ ਕਰੀਬ 12 ਵਜੇ ਮੋਟਰਸਾਇਕਲ ਦੇ ਮਾਲਕ ਸੁਖਵਿੰਦਰ ਸਿੰਘ ਸੰਘਾ ਨੂੰ ਸੋਪ ਦਿੱਤਾ ਹੈ। ਸੁਖਵਿੰਦਰ ਸਿੰਘ ਸੰਘਾ ਦੇ ਪੁੱਤਰ ਪਰਮਜੀਤ ਸਿੰਘ ਨੇ ਦਸਿਆ ਕਿ ਮੁਲਾਜ਼ਮਾਂ ਨੂੰ ਇਹ ਮੋਟਰਸਾਇਕਲ ਰਾਤ ਆਦਮਪੁਰ ਦੀ ਕਿਸੇ ਬੈਂਕ ਅੱਗੇ ਖੜ੍ਹਾ ਮਿਲਿਆ। ਜੋ ਕਿ ਮੁਲਾਜ਼ਮਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਉਪਰੰਤ ਬਣਦੀ ਕਾਰਵਾਈ ਕਰਕੇ ਆਦਮਪੁਰ ਪੁਲਿਸ ਨੇ ਇਹ ਮੋਟਰਸਾਇਕਲ ਉਨ੍ਹਾਂ ਨੂੰ ਸੌਪ ਦਿੱਤਾ ਹੈ। ਸੁਖਵਿੰਦਰ ਸਿੰਘ ਸੰਘਾ ਨੇ ਜਿਥੇ ਮੋਟਰਸਾਇਕਲ ਮਿਲਣ ਤੇ ਆਦਮਪੁਰ ਥਾਣਾ ਮੁੱਖੀ ਰਵਿੰਦਰਪਾਲ ਸਿੰਘ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਨੇ ਇਨ੍ਹਾਂ ਚੋਰਾਂ ਨੂੰ ਨੱਥ ਪਾ ਕੇ ਸਖਤ ਕਾਰਵਾਈ ਕਰਕੇ ਜੇਲਾਂ ਦੀ ਵਿੱਚ ਡੱਕਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਜੰਡੂ ਸਿੰਘਾ ਦੇ ਸੁਖਵਿੰਦਰ ਸਿੰਘ ਸੰਘਾ ਆਪਣੇ ਪੁੱਤਰ ਪਰਮਜੀਤ ਸਿੰਘ ਸੰਘਾ ਨਾਲ ਬੀਤੇ ਦਿਨ ਆਦਮਪੁਰ ਵਿਖੇ ਦਵਾਈ ਲੈਣ ਵਾਸਤੇ ਸਿਵਲ ਹਸਪਤਾਲ ਵਿਖੇ ਗਏ ਸਨ। ਜਦੋਂ ਉਨ੍ਹਾਂ ਦਾ ਮੋਟਰਸਾਇਕਲ ਇੱਕ ਚੋਰ ਕੁਝ ਮਿੰਟਾਂ ਵਿੱਚ ਹੀ ਹਸਪਤਾਲ ਵਿਚੋਂ ਚੋਰੀ ਕਰਕੇ ਲੈ ਗਿਆ ਸੀ। ਫਿਲਹਾਲ ਆਦਮਪੁਰ ਪੁਲਿਸ ਚੋਰ ਦੀ ਭਾਲ ਕਰ ਰਹੀ ਹੈ।  


Post a Comment

0 Comments